ਕੋਰੋਨਾ ਕਾਲ ''ਚ ਵੀ 40000 ਨੌਕਰੀਆਂ ਦੇਵੇਗੀ TCS

07/13/2020 10:40:07 PM

ਬੇਂਗਲੁਰੂ –ਕੋਰੋਨਾ ਕਾਲ ਦਰਮਿਆਨ ਰੋਜ਼ਗਾਰ ਦੇ ਮੋਰਚੇ 'ਤੇ ਚੰਗੀ ਖਬਰ ਹੈ। ਦੇਸ਼ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ. ਸੀ. ਐੱਸ.) ਪਿਛਲੇ ਸਾਲ ਵਾਂਗ ਇਸ ਵਾਰ ਵੀ ਕੈਂਪਸ ਤੋਂ 40,000 ਲੋਕਾਂ ਨੂੰ ਨੌਕਰੀਆਂ ਦੇਵੇਗੀ। ਨਾਲ ਹੀ ਕੰਪਨੀ ਨੇ ਇਸ ਸਾਲ ਅਮਰੀਕਾ 'ਚ ਕੈਂਪਸ ਤੋਂ ਲਗਭਗ 2,000 ਭਰਤੀਆਂ ਕਰਨ ਦੀ ਯੋਜਨਾ ਬਣਾਈ ਹੈ। ਇਹ ਗਿਣਤੀ ਪਿਛਲੇ ਵਿੱਤੀ ਸਾਲ ਦੀ ਤੁਲਨਾ 'ਚ ਦੁੱਗਣਾ ਹੈ। ਇਸ ਦਾ ਮਕਸਦ ਐੱਚ-1ਬੀ ਅਤੇ ਐੱਲ-1 ਵਰਕ ਵੀਜ਼ਾ 'ਤੇ ਨਿਰਭਰਤਾ ਘੱਟ ਕਰਨਾ ਹੈ, ਜਿਨ੍ਹਾਂ ਨੂੰ ਹਾਸਲ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਕੋਰੋਨਾ ਕਾਰਣ ਜੂਨ ਤਿਮਾਹੀ 'ਚ ਟੀ. ਸੀ. ਐੱਸ. ਦੇ ਮਾਲੀਏ 'ਚ ਭਾਰੀ ਗਿਰਾਵਟ ਆਈ ਸੀ ਪਰ ਇਸ ਦੇ ਬਾਵਜੂਦ ਕੰਪਨੀ ਨੇ ਇਸ ਵਾਰ ਵੀ ਕੈਂਪਸ ਤੋਂ 40000 ਭਰਤੀਆਂ ਕਰਨ ਦਾ ਫੈਸਲਾ ਕੀਤਾ ਹੈ। ਟੀ. ਸੀ. ਐੱਸ. ਦੇ ਈ. ਵੀ. ਪੀ. ਅਤੇ ਗਲੋਬਲ ਐੱਚ. ਆਰ. ਹੈੱਡ ਮਿਲਿੰਦ ਲੱਕੜ ਨੇ ਕਿਹਾ ਕਿ ਨੀਂਹ ਦੀ ਸ਼ੁਰੂਆਤ ਕਰਨ ਦੀ ਸਾਡੀ ਰਣਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਭਾਰਤ 'ਚ ਅਸੀਂ 40000 ਭਰਤੀਆਂ ਕਰਾਂਗੇ। ਇਹ ਗਿਣਤੀ 35000 ਜਾਂ 45000 ਵੀ ਹੋ ਸਕਦੀ ਹੈ। ਕੰਪਨੀ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਮਾਹੀ 'ਚ ਬਿਜਨਸ ਪਟੜੀ 'ਤੇ ਪਰਤੇਗਾ।

ਅਮਰੀਕਾ 'ਚ 6 ਸਾਲ 'ਚ 20,000 ਭਰਤੀਆਂ
ਕੰਪਨੀ ਅਮਰੀਕਾ 'ਚ ਇੰਜੀਨੀਅਰਾਂ ਤੋਂ ਇਲਾਵਾ 10 ਟੌਪ ਬਿਜਨਸ ਸਕੂਲਾਂ 'ਚੋਂ ਵੀ ਗ੍ਰੈਜ਼ੁਏਟਸ ਨੂੰ ਹਾਇਰ ਕਰ ਰਹੀ ਹੈ। ਟੀ. ਸੀ. ਐੱਸ. ਅਹਿਮ ਬਿਜਨਸ ਰੋਲ ਲਈ ਫਰੈਸ਼ਰ ਦੇ ਨਾਲ-ਨਾਲ ਤਜ਼ਰਬੇਕਾਰ ਪੇਸ਼ੇਵਰਾਂ ਦੀ ਵੀ ਭਰਤੀ ਕਰ ਰਹੀ ਹੈ। ਲੱਕੜ ਨੇ ਕਿਹਾ ਕਿ ਲੋਕਲ ਡਿਲਿਵਰੀ ਸਾਡੇ ਲਈ ਨਵੀਂ ਨਹੀਂ ਹੈ, ਸਾਨੂੰ ਬੱਸ ਇਸ ਦਾ ਸਕੇਲ ਵਧਾਉਣਾ ਪਿਆ ਹੈ। ਕੰਪਨੀ ਨੇ 2014 ਤੋਂ ਯਾਨੀ 6 ਸਾਲ 'ਚ 20,000 ਅਮਰੀਕੀਆਂ ਨੂੰ ਹਾਇਰ ਕੀਤਾ ਹੈ।

ਲੱਕੜ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐੱਚ-1ਬੀ ਅਤੇ ਐੱਲ-1 ਵਰਕ ਵੀਜ਼ਾ ਸਸਪੈਂਡ ਕਰਨ ਦੇ ਫੈਸਲੇ ਨੂੰ ਮੰਦਭਾਗਾ ਅਤੇ ਮੰਦਭਾਗਾ ਅਤੇ ਅਣਉਚਿੱਤ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦਾ ਲੰਮੇ ਸਮੇਂ ਤੱਕ ਪ੍ਰਭਾਵ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਰਮਚਾਰੀਆਂ 'ਚ ਅਨਿਸ਼ਚਿਤਤਾ ਅਤੇ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਡੇ ਬੈਕਾਂ, ਰਿਟੇਲਰਾਂ, ਟੈਲੀਕਾਮ ਕੰਪਨੀਆਂ ਨੂੰ ਚਲਾਉਣ 'ਚ ਮਦਦ ਕਰਦੇ ਹਨ ਅਤੇ ਅਮਰੀਕਾ ਦੀ ਇਕੋਨੋਮੀ 'ਚ ਯੋਗਦਾਨ ਕਰਦੇ ਹਨ।


Karan Kumar

Content Editor

Related News