TCS ਦਾ ਸ਼ੁੱਧ ਲਾਭ 13.8 ਫੀਸਦੀ ਡਿੱਗਿਆ
Friday, Jul 10, 2020 - 12:50 AM (IST)
ਮੁੰਬਈ–ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ. ਸੀ. ਐੱਸ.) ਨੂੰ ਜੂਨ 'ਚ ਸਮਾਪਤ ਤਿਮਾਹੀ 'ਚ ਏਕੀਕ੍ਰਿਤ ਆਧਾਰ 'ਤੇ 7008 ਕਰੋੜ ਰੁਪਏ ਦਾ ਸ਼ੁੱਧ ਲਾਭ ਹਿਆ। ਇਹ ਸਾਲ ਭਰ ਪਹਿਲਾਂ ਦੀ ਇਸੇ ਤਿਮਾਹੀ ਤੋਂ 13.8 ਫੀਸਦੀ ਘੱਟ ਹੈ।
ਕੰਪਨੀ ਨੇ ਦੱਸਿਆ ਕਿ ਉਸ ਨੂੰ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 8131 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਸੀ। ਸਮੀਖਿਆ ਅਧੀਨ ਤਿਮਾਹੀ ਦੌਰਾਨ ਕੰਪਨੀ ਦਾ ਮਾਲੀਆ ਮਾਮੂਲੀ ਵਧ ਕੇ ਸਾਲ ਭਰ ਪਹਿਲਾਂ ਦੇ 38172 ਕਰੋੜ ਰੁਪਏ ਦੀ ਤੁਲਨਾ 'ਚ 38322 ਕਰੋੜ ਰੁਪਏ 'ਤੇ ਪਹੁੰਚ ਗਿਆ।
ਮਹਾਮਾਰੀ ਦੇ ਅਸਰ ਨੂੰ ਪੂਰੀ ਜੂਨ ਤਿਮਾਹੀ 'ਚ ਮਹਿਸੂਸ ਕੀਤਾ ਗਿਆ ਹੈ। ਟੀ. ਸੀ. ਐੱਸ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਰਾਜੇਸ਼ ਗੋਪੀਨਾਥਨ ਨੇ ਕਿਹਾ ਕਿ ਮਹਾਮਾਰੀ ਦਾ ਮਾਲੀਏ ਦਾ ਪ੍ਰਭਾਵ ਉਨ੍ਹਾਂ ਕਈ ਤਰੀਕਿਆਂ ਨਾਲ ਹੋਇਆ ਹੈ, ਜਿਨ੍ਹਾਂ ਦਾ ਅਸੀਂ ਤਿਮਾਹੀ ਦੀ ਸ਼ੁਰੂਆਤ 'ਚ ਅਨੁਮਾਨ ਲਗਾ ਚੁੱਕੇ ਸਨ। ਲਾਈਫਸਾਇੰਸੇਜ ਅਤੇ ਹੈਲਥਕੇਅਰ ਨੂੰ ਛੱਡ ਕੇ ਸਾਰੇ ਵਰਟੀਕਲ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਸਭ ਤੋਂ ਮਾੜਾ ਸਮਾਂ ਲੰਘ ਚੁੱਕਿਆ ਹੈ ਅਤੇ ਹੁਣ ਵਾਧੇ ਦੀਆਂ ਸੰਭਾਵਨਾਵਾਂ ’ਤੇ ਧਿਆਨ ਦੇਣਾ ਚਾਹੀਦਾ। ਸ਼ੁਰੂਆਤੀ ਵਿਘਨ ਤੋਂ ਬਾਅਦ ਹੁਣ ਆਪਣੇ ਸੰਚਾਲਨ ਨੂੰ ਸਥਿਰ ਕਰਨ ਲੱਗੇ ਹਨ। ਕੰਪਨੀ ਦੇਖ ਰਹੀ ਹੈ ਕਿ ਕਈ ਉਪਭੋਗਤਾ ਡਿਜ਼ੀਟਕਲੀਕਰਣ ’ਤੇ ਧਿਆਨ ਦੇਣ ਲੱਗੇ ਹਨ ਇਸ ਨਾਲ ਕੰਪਨੀ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਮੰਗ ਦੇਖੀ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਜਾਰੀ ਅਨਿਸ਼ਤਿਤਾ ਅਤੇ ਸਾਰੇ ਪ੍ਰਮੁੱਖ ਅਰਥਵਿਵਸਥਾਵਾਂ ’ਚ ਸੁਸਤੀ ਤੋਂ ਬਾਅਦ ਵੀ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਕੋਲ ਵਧੀਆ ਆਰਡਰ ਹਨ। ਟੀ.ਸੀ.ਐੱਸ. ਨੇ ਪਹਿਲੀ ਤਿਮਾਹੀ ਦੀ ਸ਼ੁਰੂਆਤ ਦੇ ਸਮੇਂ ਕਿਹਾ ਸੀ ਕਿ ਉਸ ਨੂੰ ਚਾਲੂ ਵਿੱਤੀ ਸਾਲ ਦੀ ਤੀਸਰੀ ਤਿਮਾਹੀ ’ਚ ਸੁਧਾਰ ਦੀ ਸ਼ੁਰੂਆਤ ਦੇ ਅਨੁਮਾਨ ਹੈ।