TCS ਨੇ ਜਨਵਰੀ-ਮਾਰਚ ''ਚ ਇਲੈਕਟੋਰਲ ਟਰੱਸਟ ਨੂੰ 220 ਕਰੋੜ ਰੁਪਏ ਦਿੱਤੇ
Saturday, Apr 13, 2019 - 03:28 PM (IST)

ਨਵੀਂ ਦਿੱਲੀ—ਟਾਟਾ ਕੰਸਲਟੈਂਸੀ ਸਰਵਿਸੇਜ਼ ਨੇ ਕਿਹਾ ਕਿ ਉਸ ਨੇ ਮਾਰਚ 'ਚ ਖਤਮ ਹੋਈ ਚੌਥੀ ਤਿਮਾਹੀ 'ਚ ਇਕ ਇਲੈਕਟੋਰਲ ਟਰੱਸਟ ਨੂੰ 220 ਕਰੋੜ ਰੁਪਏ ਦਿੱਤੇ ਹਨ। ਕੰਪਨੀ ਨੇ ਇਸ ਖਰਚ ਨੂੰ ਆਪਣੇ ਬਹੀ-ਖਾਤੇ 'ਚ ਹੋਰ ਖਰਚਿਆਂ ਦੇ ਤਹਿਤ ਰੱਖਿਆ ਹੈ। ਟੀ.ਸੀ.ਐੱਸ. ਦਾ ਇਹ ਡੋਨੇਸ਼ਨ ਇਸ ਦੇ ਵਲੋਂ ਹੁਣ ਤੱਕ ਦੇ ਸਭ ਤੋਂ ਵੱਡੇ ਡੋਨੇਸ਼ਨ 'ਚੋਂ ਇਕ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਦਾ ਫਾਇਦਾ ਕਿਸ ਪਾਰਟੀ ਨੂੰ ਮਿਲਿਆ ਹੈ।
ਟੀ.ਸੀ.ਐੱਸ. ਸਮੇਤ ਟਾਟਾ ਗਰੁੱਪ ਦੀਆਂ ਕੰਪਨੀਆਂ ਅਤੀਤ 'ਚ ਵੀ ਇਲੈਕਟੋਕਲ ਟਰੱਸਟ ਨੂੰ ਪੈਸੇ ਦੇ ਚੁੱਕੀਆਂ ਹਨ। ਟੀ.ਸੀ.ਐੱਸ. ਨੇ ਪਹਿਲਾਂ ਪ੍ਰੋਗ੍ਰੈਸਿਵ ਇਲੈਕਟੋਰਲ ਟਰੱਸਟ ਨੂੰ ਪੈਸੇ ਦਿੱਤੇ ਸਨ ਜਿਸ ਨੂੰ ਟਾਟਾ ਟਰੱਸਟ ਨੇ 2013 'ਚ ਸਥਾਪਿਤ ਕੀਤਾ ਸੀ। ਇਸ ਟਰੱਸਟ ਨੇ ਇਕ ਅਪ੍ਰੈਲ 2013 ਤੋਂ ਲੈ ਕੇ 31 ਮਾਰਚ 2016 ਦੇ ਵਿਚਕਾਰ ਕਈ ਰਾਜਨੀਤਿਕ ਪਾਰਟੀਆਂ ਨੂੰ ਪੈਸੇ ਦਿੱਤੇ। ਇਸ ਨੇ ਸਭ ਤੋਂ ਜ਼ਿਆਦਾ ਪੈਸੇ ਕਾਂਗਰਸ ਅਤੇ ਉਸ ਦੇ ਬਾਅਦ ਬੀਜੂ ਜਨਤਾ ਦਲ ਨੂੰ ਦਿੱਤੇ। ਇਸ ਸਮੇਂ 'ਚ ਟੀ.ਸੀ.ਐੱਸ. ਨੇ ਸਿਰਫ 1.5 ਕਰੋੜ ਦਾ ਕੰਟਰੀਬਿਊਸ਼ਨ ਕੀਤਾ ਸੀ।
ਭਾਰਤ 'ਚ ਕਈ ਇਲੈਕਟੋਰਲ ਟਰੱਸਟ ਹੈ ਜੋ ਕਾਰਪੋਰੇਟ ਅਤੇ ਰਾਜਨੀਤਿਕ ਦਲਾਂ ਦੇ ਵਿਚਕਾਰ ਮਾਧਿਅਮ ਹੈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਕਾਂਗਰਸ ਅਤੇ ਉਸ ਦੇ ਬਾਅਦ ਬੀਜੂ ਜਨਤਾ ਦਲ ਨੂੰ ਦਿੱਤੇ। ਇਸ ਸਮੇਂ 'ਚ ਟੀ.ਸੀ.ਐੱਸ. ਨੇ ਸਿਰਫ 1.5 ਕਰੋੜ ਦਾ ਕੰਟਰੀਬਿਊਸ਼ਨ ਕੀਤਾ ਸੀ।
ਭਾਰਤ 'ਚ ਕਈ ਇਲੈਕਟੋਰਲ ਟਰੱਸਟ ਹੈ ਜੋ ਕਾਰਪੋਰੇਟ ਅਤੇ ਰਾਜਨੀਤਿਕ ਦਲਾਂ ਦੇ ਵਿਚਕਾਰ ਵਿਚੋਲਾ ਹੈ। ਇਨ੍ਹਾਂ 'ਚੋਂ ਸਭ ਤੋਂ ਵੱਡਾ ਇਲੈਕਟੋਰਲ ਟਰੱਸਟ ਪਰੂਡੈਂਟ ਇਲੈਕਟੋਰਲ ਟਰੱਸਟ ਹੈ, ਜਿਸ ਦੇ ਸਭ ਤੋਂ ਵੱਡਾ ਯੋਗਦਾਨਕਰਤਾਵਾਂ 'ਚ ਭਾਰਤੀ ਗਰੁੱਪ ਅਤੇ ਡੀਲ ਐੱਫ ਹੈ। 2017-18 'ਚ ਇਸ 'ਚ ਕੁੱਲ ਜਮ੍ਹਾ 169 ਕਰੋੜ ਰੁਪਏ 'ਚੋਂ 144 ਕਰੋੜ ਰੁਪਏ ਬੀ.ਜੇ.ਪੀ. ਨੂੰ ਦਿੱਤੇ ਸਨ।