ਵਿਭਾਗ ਦੀ ਛਾਪੇਮਾਰੀ ਤੋਂ ਪਹਿਲਾਂ ਟੈਕਸਦਾਤਾ ਮੰਗ ਸਕਦੇ ਹਨ ਪਛਾਣ ਪੱਤਰ ਅਤੇ ਵਾਰੰਟ

09/23/2017 10:08:18 AM

ਨਵੀਂ ਦਿੱਲੀ (ਭਾਸ਼ਾ)—ਰਾਜਸਵ ਵਿਭਾਗ ਨੇ ਆਮਦਨ ਟੈਕਸ ਛਾਪੇ ਦੀਆਂ ਫਰਜ਼ੀ ਘਟਨਾਵਾਂ ਨੂੰ ਦੇਖਦੇ ਹੋਏ ਕਿਹਾ ਕਿ ਟੈਕਸਦਾਤਾਵਾਂ ਨੂੰ ਆਪਣੀਆਂ ਥਾਵਾਂ ਦੀ ਤਲਾਸ਼ੀ ਲੈਣ ਆਏ ਆਮਦਨ ਟੈਕਸ ਅਧਿਕਾਰੀ ਤੋਂ ਪਹਿਲਾਂ ਪਛਾਣ ਪੱਤਰ ਦੀ ਮੰਗ ਕਰਨੀ ਚਾਹੀਦੀ ਅਤੇ ਅਧਿਕਾਰ ਪ੍ਰਦਾਨ ਕਰਨ ਵਾਲੇ ਵਾਰੰਟ ਦੀ ਜਾਂਚ ਕਰਨੀ ਚਾਹੀਦੀ। 
ਰਾਜਸਵ ਵਿਭਾਗ ਨੇ ਬਿਆਨ 'ਚ ਕਿਹਾ ਕਿ ਦਿੱਲੀ ਖੇਤਰ 'ਚ ਆਮਦਨ ਟੈਕਸ ਵਿਭਾਗ ਸ਼ੱਕੀ ਟੈਕਸ ਚੋਰੀ ਮਾਮਲਿਆਂ 'ਚ ਨਿਯਮਿਤ ਤੌਰ 'ਤੇ ਤਲਾਸ਼ੀ, ਸਰਵੇਖਣ, ਤਸਦੀਕ ਅਤੇ ਕਾਰਜ ਕਰਦੇ ਰਹਿੰਦਾ ਹੈ ਤਾਂ ਜੋ ਆਮਦਨ ਟੈਕਸ ਤੋਂ ਜ਼ਿਆਦਾ ਦੀ ਜ਼ਾਇਦਾਦ ਦਾ ਖੁਲਾਸਾ ਕੀਤਾ ਜਾ ਸਕੇ। ਉਸ ਨੇ ਕਿਹਾ ਕਿ ਹਾਲਾਂਕਿ ਵਿਭਾਗ ਦੇ ਨੋਟਿਸ 'ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਕੁਝ ਸ਼ਰਾਰਤੀ ਤੱਤਾਂ ਨੇ ਨਕਲੀ ਪਛਾਣ ਪੱਤਰ ਦਿਖਾ ਆਮਦਨ ਟੈਕਸ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਨਾਜਾਇਜ਼ ਅਤੇ ਅਣਅਧਿਕਾਰਤ ਛਾਪੇ ਮਾਰੇ ਹਨ।
ਵਿਭਾਗ ਨੇ ਕਿਹਾ ਕਿ ਟੈਕਸਦਾਤਾਵਾਂ ਦੇ ਕੋਲ ਪਛਾਣ ਮੰਗਣ ਅਤੇ ਵਾਰੰਟ ਦੀ ਜਾਂਚ ਕਰਨ ਦੇ ਅਧਿਕਾਰ ਹਨ। ਉਹ ਤਸਦੀਕ ਲਈ ਛੇਤੀ ਸੁਪਰਵਾਈਜ਼ਰ ਅਧਿਕਾਰੀ ਦਾ ਨੰਬਰ ਮੰਗ ਸਕਦੇ ਹਨ। ਜੇਕਰ ਇਸ ਦੇ ਬਾਅਦ ਵੀ ਸ਼ੱਕ ਰਹਿੰਦਾ ਹੋਵੇ ਤਾਂ ਆਮਦਨ ਟੈਕਸ ਵਿਭਾਗ ਤੋਂ 9013850099 'ਤੇ ਦਿੱਲੀ ਖੇਤਰ 'ਚ ਟੈਕਸ ਅਧਿਕਾਰੀਆਂ ਦੀ ਤਸਦੀਕ ਲਈ ਸੰਪਰਕ ਕੀਤਾ ਜਾ ਸਕਦਾ ਹੈ। ਵਰਣਨਯੋਗ ਹੈ ਕਿ ਦਿੱਲੀ 'ਚ ਇਕ ਹਾਲੀਆ ਮਾਮਲੇ 'ਚ ਛੇ ਲੋਕਾਂ ਨੇ ਇਕ ਪਰਿਵਾਰ ਦੇ ਸਾਹਮਣੇ ਕਥਿਤ ਤੌਰ 'ਤੇ ਆਪਣੀ ਪਛਾਣ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਰੂਪ 'ਚ ਦਿੱਤੀ ਅਤੇ ਕਿਹਾ ਕਿ ਉਹ 20 ਲੱਖ ਰੁਪਏ ਦੇ ਟੈਕਸ ਚੋਰੀ ਦੀ ਜਾਂਚ ਕਰਨ ਆਏ ਹਨ।  


Related News