ਟੈਕਸ ਕੁਲੈਕਸ਼ਨ ਰਿਕਾਰਡ 27 ਲੱਖ ਕਰੋੜ ਤੋਂ ਪਾਰ

04/09/2022 1:35:54 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਕੁੱਲ ਟੈਕਸ ਕੁਲੈਕਸ਼ਨ ਬੀਤੇ ਵਿੱਤੀ ਸਾਲ 2021-22 ’ਚ ਰਿਕਾਰਡ 27.07 ਲੱਖ ਕਰੋੜ ਰੁਪਏ ਰਹੀ। ਡਾਇਰੈਕਟ ਅਤੇ ਇਨਡਾਇਰੈਕਟ ਟੈਕਸ ਸੰਗ੍ਰਹਿ ’ਚ ਉਛਾਲ ਕਾਰਨ ਕੁੱਲ ਕੁਲੈਕਸ਼ਨ ਵਧੀ ਹੈ। ਮਾਲੀਆ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਕੁੱਲ ਟੈਕਸ ਕੁਲੈਕਸ਼ਨ ਅਪ੍ਰੈਲ 2021 ਤੋਂ ਮਾਰਚ 2022 ’ਚ 27.07 ਲੱਖ ਕਰੋੜ ਰੁਪਏ ਜਦ ਕਿ ਬਜਟ ’ਚ ਅਨੁਪਾਤ 22.17 ਲੱਖ ਕਰੋੜ ਰੁਪਏ ਦੀ ਸੀ। ਡਾਇਰੈਕਟ ਟੈਕਸ ਕੁਲੈਕਸ਼ਨ ਇਸ ਦੌਰਾਨ 49 ਫੀਸਦੀ ਉਛਲ ਕੇ 14.10 ਲੱਖ ਕਰੋੜ ਰੁਪਏ ਰਹੀ ਜੋ ਬਜਟ ਅਨੁਮਾਨ ਤੋਂ 3.02 ਲੱਖ ਕਰੋੜ ਰੁਪਏ ਵੱਧ ਹੈ। ਡਾਇਰੈਕਟ ਟੈਕਸ ਦੇ ਅਧੀਨ ਨਿੱਜੀ ਇਨਕਮ ਟੈਕਸ ਅਤੇ ਕੰਪਨੀ ਟੈਕਸ ਆਉਂਦਾ ਹੈ। ਬਜਾਜ ਨੇ ਕਿਹਾ ਕਿ ਐਕਸਾਈਜ਼ ਡਿਊਟੀ ਅਤੇ ਕਸਟਮ ਸਮੇਤ ਇਨਡਾਇਰੈਕਟ ਟੈਕਸ ਕੁਲੈਕਸ਼ਨ 2021-22 ’ਚ 30 ਫੀਸਦੀ ਵਧ ਕੇ 12.90 ਲੱਖ ਕਰੋੜ ਰੁਪਏ ਰਹੀ ਜੋ ਬਜਟ ਅਨੁਮਾਨ ਤੋਂ 1.88 ਲੱਖ ਕਰੋੜ ਰੁਪਏ ਵੱਧ ਹੈ। ਬਜਟ ’ਚ ਇਨਡਾਇਰੈਕਟ ਟੈਕਸ ਕੁਲੈਕਸ਼ਨ 11.02 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਟੈਕਸ-ਜੀ. ਡੀ. ਪੀ. ਅਨੁਪਾਤ ਬੀਤੇ ਵਿੱਤੀ ਸਾਲ ’ਚ ਉਛਲ ਕੇ 11.7 ਫੀਸਦੀ ’ਤੇ ਪਹੁੰਚ ਗਿਆ ਜੋ 2020-21 ’ਚ 10.3 ਫੀਸਦੀ ਸੀ। ਇਹ 1999 ਤੋਂ ਬਾਅਦ ਸਭ ਤੋਂ ਵੱਧ ਹੈ।


Harinder Kaur

Content Editor

Related News