ਰਿਲਾਇੰਸ ਦੇ ਫਿਊਚਰ ਪਲਾਨ ਨੂੰ ਲੱਗੇਗਾ ਝਟਕਾ? ਟਾਟਾ ਗੁਜਰਾਤ ’ਚ ਲਗਾਏਗੀ ਗੀਗਾ ਫੈਕਟਰੀ

Sunday, Jun 04, 2023 - 11:17 AM (IST)

ਰਿਲਾਇੰਸ ਦੇ ਫਿਊਚਰ ਪਲਾਨ ਨੂੰ ਲੱਗੇਗਾ ਝਟਕਾ? ਟਾਟਾ ਗੁਜਰਾਤ ’ਚ ਲਗਾਏਗੀ ਗੀਗਾ ਫੈਕਟਰੀ

ਨਵੀਂ ਦਿੱਲੀ (ਇੰਟ.) – ਦੇਸ਼ ’ਚ ਇਲਕਟ੍ਰਿਕ ਮੋਬਿਲਿਟੀ ਅਤੇ ਗ੍ਰੀਨ ਐਨਰਜੀ ਸ਼ਿਫਟ ਨੂੰ ਲੈ ਕੇ ਚੱਲ ਰਹੀਆਂ ਕਈ ਤਿਆਰੀਆਂ ਦਰਮਿਆਨ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਕੁੱਝ ਸਮਾਂ ਪਹਿਲਾਂ ਗੁਜਰਾਤ ’ਚ ਇਕ ਗੀਗਾ ਫੈਕਟਰੀ ਲਗਾਉਣ ਦਾ ਐਲਾਨ ਕੀਤਾ ਸੀ। ਉਦੋਂ ਕੰਪਨੀ ਦੇ ਇਸ ਪਲਾਨ ਨੂੰ ਛੇਤੀ ਹੀ ਟਾਟਾ ਗਰੁੱਪ ਤੋਂ ਝਟਕਾ ਲੱਗਣ ਵਾਲਾ ਹੈ ਕਿਉਂਕਿ ਟਾਟਾ ਸਮੂਹ ਵੀ ਹੁਣ ਗੁਜਰਾਤ ’ਚ ਇਕ ਗੀਗਾ ਫੈਕਟਰੀ ਲਗਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਕੱਸੇਗਾ ਸ਼ਿਕੰਜਾ, ਹਰ ਛੋਟੀ ਬੱਚਤ ’ਤੇ ਹੋਵੇਗੀ ਨਜ਼ਰ

ਟਾਟ ਗਰੁੱਪ ਦੀ ਪਲਾਨਿੰਗ ਇੱਥੇ ਬਣਨ ਵਾਲੀ ਬੈਟਰੀ ਨੂੰ ਆਪਣੇ ਇਲੈਕਟ੍ਰਿਕ ਵ੍ਹੀਕਲ ਕਾਰੋਬਾਰ ’ਚ ਕਰਨ ਦੀ ਹੈ। ਹੁਣ ਭਾਰਤ ’ਚ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ ਕਾਰ ਵੀ ਟਾਟਾ ਗਰੁੱਪ ਦੀ ‘ਨੈਕਸਾਨ’ ਹੈ। ਇਸ ਤੋਂ ਇਲਾਵਾ ਕੰਪਨੀ ਟਿਆਗੋ ਈ. ਵੀ. ਅਤੇ ਟਿਗਾਰ ਈ. ਵੀ. ਦੀ ਵੀ ਵਿਕਰੀ ਕਰਦੀ ਹੈ।

13,000 ਕਰੋੜ ਦਾ ਕਰੇਗੀ ਨਿਵੇਸ਼

ਟਾਟਾ ਗਰੁੱਪ ਗੁਜਰਾਤ ’ਚ ਲਿਥੀਅਮ-ਆਇਨ ਸੈੱਲ ਦੀ ਮੈਨੂਫੈਕਚਰਿੰਗ ਲਈ ਗੀਗਾ ਫੈਕਟਰੀ ਸੈੱਟਅਪ ਕਰਨ ਜਾ ਰਿਹਾ ਹੈ। ਇਸ ਲਈ ਕੰਪਨੀ ਨੇ ਗੁਜਰਾਤ ਸਰਕਾਰ ਨਾਲ ਇਕ ਐੱਮ. ਓ. ਯੂ. ਵੀ ਸਾਈਨ ਕੀਾ ਹੈ। ਕੰਪਨੀ ਇਸ ਫੈਕਟਰੀ ’ਤੇ 13,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇੱਥੇ ਇਲੈਕਟ੍ਰਿਕ ਵ੍ਹੀਕਲਸ ਲਈ ਬੈਟਰੀ ਬਣਾਈ ਜਾਏਗੀ ਅਤੇ ਘਰੇਲੂ ਸਪਲਾਈ ਚੇਨ ਨੂੰ ਡਿਵੈੱਲਪ ਕੀਤਾ ਜਾਏਗਾ।

ਕਈ ਫੇਜ਼ ’ਚ ਬਣਨ ਵਾਲੀ ਇਸ ਬੈਟਰੀ ’ਚ ਪਹਿਲਾਂ 20 ਗੀਗਾ ਆਵਰ ਦੀ ਪ੍ਰੋਡਕਸ਼ਨ ਸਮਰੱਥਾ ਵਾਲਾ ਲਿਥੀਅਮ ਆਇਨ ਸੈੱਲ ਪਲਾਂਟ ਲੱਗੇਗਾ। ਬਾਅਦ ’ਚ ਇਸ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੈਕਟਰੀ ਨਾਲ ਇੱਥੇ 13,000 ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।

ਇਹ ਵੀ ਪੜ੍ਹੋ : ਤੇਜ਼ੀ ਨਾਲ ਜਾਰੀ ਹੋ ਰਹੇ ਇਨਕਮ ਟੈਕਸ ‘ਰਿਫੰਡ’, ਟੈਕਸਦਾਤਿਆਂ ਲਈ ‘ਕਾਰੋਬਾਰੀ ਸੌਖ’ ਬਣਾਈ ਜਾ ਰਹੀ ਯਕੀਨੀ

ਸਾਣੰਦ ’ਚ ਲੱਗੇਗਾ ਟਾਟਾ ਦਾ ਬੈਟਰੀ ਪਲਾਂਟ

ਟਾਟਾ ਗਰੁੱਪ ਦੀ ਸਹਾਇਕ ਕੰਪਨੀ ਅਗਰਤਾਸ ਐਨਰਜੀ ਸਟੋਰੇਜ ਸਲਿਊਸ਼ਨਸ ਇਹ ਪਲਾਂਟ ਗੁਜਰਾਤ ਦੇ ਸਾਣੰਦ ’ਚ ਲਗਾਏਗੀ। ਇੱਥੇ ਟਾਟਾ ਮੋਟਰਜ਼ ਦਾ ਵੀ ਪਲਾਂਟ ਹੈ। ਇਸ ਪਲਾਂਟ ਨੂੰ ਲੱਗਣ ’ਚ 3 ਸਾਲ ਦਾ ਸਮਾਂ ਲੱਗ ਜਾਏਗਾ ਜਦ ਕਿ ਇਸ ਪਲਾਂਟ ਦੇ ਬਣਨ ਤੋਂ ਬਾਅਦ ਟਾਟਾ ਗਰੁੱਪ ਦੀ ਆਪਣੇ ਇਲੈਕਟ੍ਰਿਕ ਵ੍ਹੀਕਲ ਦੀ ਬੈਟਰੀ ਨੂੰ ਲੈ ਕੇ ਥਰਡ ਪਾਰਟੀ ’ਤੇ ਨਿਰਭਰਤਾ ਖਤਮ ਹੋ ਜਾਏਗੀ। ਹਾਲੇ ਟਾਟਾ ਗਰੁੱਪ ਇਸ ਲਈ ਚੀਨ ਅਤੇ ਦੱਖਣੀ ਕੋਰੀਆ ਦੇ ਸਪਲਾਇਰਸ ’ਤੇ ਨਿਰਭਰ ਹੈ।

ਜਗੁਆਰ ਲੈਂਡ ਰੋਵਰ ਵੀ ਹੋਵੇਗੀ ਇਲੈਕਟ੍ਰਿਕ

ਟਾਟਾ ਗਰੁੱਪ ਦੀ ਯੋਜਨਾ ਇਕ ਇਲੈਕਟ੍ਰਿਕ ਵ੍ਹੀਕਲ ਬੈਟਰੀ ਪਲਾਂਟ ਬ੍ਰਿਟੇਨ ਜਾਂ ਸਪੇਨ ’ਚ ਲਗਾਉਣ ਦੀ ਵੀ ਹੈ। ਇਹ ਉਸ ਦੀਆਂ ਯੂਰਪੀ ਲੋੜਾਂ ਨੂੰ ਪੂਰਾ ਕਰੇਗਾ। ਉੱਥੇ ਹੀ ਕੰਪਨੀ ਨੂੰ ਆਪਣੇ ਲਗਜ਼ਰੀ ਬ੍ਰਾਂਡ ਜਗੁਆਰ ਅਤੇ ਲੈਂਡ ਰੋਵਰ ਨੂੰ ਵੀ ਇਲੈਕਟ੍ਰਿਕ ਬਣਾਉਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : Apple ਸਟੋਰ ਨੇ ਭਾਰਤ 'ਚ ਇਕ ਮਹੀਨੇ 'ਚ 25-25 ਕਰੋੜ ਕਮਾਏ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News