ਟਾਟਾ ਸਟੀਲ ਆਪਣੇ ਕਾਰੋਬਾਰ ''ਚ 20 ਫੀਸਦੀ ਔਰਤਾਂ ਨੂੰ ਦੇਵੇਗਾ ਜਗ੍ਹਾ

Sunday, Oct 15, 2017 - 03:47 PM (IST)

ਮੁੰਬਈ— ਟਾਟਾ ਸਟੀਲ ਆਉਣ ਵਾਲੇ ਤਿੰਨ ਸਾਲ 'ਚ ਔਰਤਾਂ ਦੀ ਭਾਰੀ ਗਿਣਤੀ 'ਚ ਭਰਤੀ ਕਰੇਗਾ, ਯਾਨੀ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਦਾ ਰੁਜ਼ਗਾਰ ਮੁਹੱਈਆ ਕਰਾਏਗ। ਟਾਟਾ ਸਟੀਲ ਦਾ 2020 ਤੱਕ ਆਪਣੀ ਵਰਕ ਫੋਰਸ (ਕਿਰਤ ਬਲ) ਵਿੱਚ 20 ਫੀਸਦੀ ਔਰਤਾਂ ਨੂੰ ਸ਼ਾਮਲ ਕਰਨ ਦਾ ਟੀਚਾ ਹੈ।ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅਜਿਹੇ 'ਚ ਚੁਣੌਤੀਆਂ ਨਾਲ ਨਜਿੱਠਣ ਲਈ ਕੰਪਨੀ ਕੋਲ ਵੱਖਰੀ ਤਰ੍ਹਾਂ ਦੀ ਸੋਚ ਉਪਲੱਬਧ ਹੋਵੇਗੀ।ਟਾਟਾ ਸਟੀਲ ਦੀ ਡਾਇਵਰਸਿਟੀ ਅਧਿਕਾਰੀ ਅਤਰੇਈ ਐੱਸ ਸੰਨਿਆਲ ਨੇ ਕਿਹਾ, ''ਸਮੂਹ ਵਿੱਚ ਔਰਤ-ਮਰਦ ਵਿਭਿੰਨਤਾ ਜ਼ਰੂਰੀ ਹੈ।ਅਜਿਹਾ ਨਾ ਹੋਣਾ ਕਾਰੋਬਾਰ ਲਈ ਚੰਗਾ ਨਹੀਂ ਹੋਵੇਗਾ। 

ਜੇਕਰ ਸਾਡੇ ਕਿਰਤ ਬਲ ਵਿੱਚ ਵੱਖਰੀ ਤਰ੍ਹਾਂ ਦੀ ਸੋਚ ਉਪਲੱਬਧ ਹੋਵੇਗੀ, ਤਾਂ ਇਸ ਨਾਲ ਸਾਨੂੰ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ, ਜਿਸ ਦੇ ਨਾਲ ਰਣਨੀਤੀ ਬਿਹਤਰ ਹੋ ਸਕੇਗੀ।'' ਉਨ੍ਹਾਂ ਨੇ ਕਿਹਾ ਕਿ ਟਾਟਾ ਸਟੀਲ ਨੇ 2020 ਤੱਕ ਆਪਣੇ ਕਿਰਤ ਬਲ ਵਿੱਚ ਔਰਤਾਂ ਦੀ ਗਿਣਤੀ 20 ਫੀਸਦੀ ਤਕ ਪਹੁੰਚਾਣ ਦਾ ਟੀਚਾ ਰੱਖਿਆ ਹੈ।ਅਜੇ ਇਹ ਸੰਖਿਆ 11 ਫੀਸਦੀ ਹੈ।ਸੰਨਿਆਲ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਅਗਲੇ ਸਾਲਾਂ ਵਿੱਚ ਸਾਡੀ ਯੋਜਨਾ ਵੱਡੀ ਗਿਣਤੀ ਵਿੱਚ ਔਰਤਾਂ ਦੀ ਨਿਯੁਕਤੀ ਕਰਨ ਦੀ ਹੈ।ਟਾਟਾ ਸਟੀਲ ਸਿਆਂ ਨੂੰ ਮੌਕੇ ਦੇਣ ਵਾਲਾ ਨੌਕਰੀ ਪ੍ਰਦਾਤਾ ਹੈ।ਸਾਡਾ ਮੰਨਣਾ ਹੈ ਕਿ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਯੋਗਤਾ ਵਾਲੀ ਕਿਸੇ ਵੀ ਭੂਮਿਕਾ ਵਿੱਚ ਕੰਮ ਕਰ ਸਕਦੀਆਂ ਹਨ।


Related News