ਲਿਬਰਟੀ ਹਾਊਸ ਗਰੁੱਪ ਦੇ ਗੁਪਤਾ 'ਤੇ ਟਾਟਾ ਸਟੀਲ ਵੱਲੋਂ ਮੁਕੱਦਮਾ ਦਾਇਰ

Sunday, May 09, 2021 - 09:47 AM (IST)

ਲਿਬਰਟੀ ਹਾਊਸ ਗਰੁੱਪ ਦੇ ਗੁਪਤਾ 'ਤੇ ਟਾਟਾ ਸਟੀਲ ਵੱਲੋਂ ਮੁਕੱਦਮਾ ਦਾਇਰ

ਨਵੀਂ ਦਿੱਲੀ– ਲਿਬਰਟੀ ਹਾਊਸ ਗਰੁੱਪ ਦੇ ਸੰਜੀਵ ਗੁਪਤਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਟਾਟਾ ਸਟੀਲ ਨੇ ਮਿਸਡ ਪੇਮੈਂਟਸ ਨੂੰ ਲੈ ਕੇ ਸੰਜੀਵ ਗੁਪਤਾ ਦੀ 3 ਮੈਟਲ ਯੂਨਿਟਸ ’ਤੇ 1.1 ਕਰੋੜ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਸੰਜੀਵ ਗੁਪਤਾ ਭਾਰਤੀ ਮੂਲ ਦੇ ਬ੍ਰਿਟਿਸ਼ ਬਿਜ਼ਨੈੱਸਮੈਨ ਹਨ ਅਤੇ ਲਿਬਰਟੀ ਹਾਊਸ ਗਰੁੱਪ ਦੇ ਫਾਊਂਡਰ ਹਨ। ਉਹ ਜੀ. ਐੱਫ. ਜੀ. ਅਲਾਇੰਸ ਦੇ ਸੀ. ਈ. ਓ. ਅਤੇ ਚੇਅਰਮੈਨ ਹਨ। ਜੀ. ਐੱਫ. ਜੀ. ਅਲਾਇੰਸ ਮੁੱਖ ਤੌਰ ’ਤੇ ਸਟੀਲ ਅਤੇ ਮਾਈਨਿੰਗ ਇੰਡਸਟ੍ਰੀਜ਼ ’ਚ ਆਪ੍ਰੇਟਿੰਗ ਕਰਦੀ ਹੈ।

ਟਾਟਾ ਸਟੀਲ ਵਲੋਂ ਸੰਜੀਵ ਗੁਪਤਾ ਦੀਆਂ 3 ਮੈਟਲ ਯੂਨਿਟਸ ’ਤੇ ਲੰਡਨ ’ਚ ਕੀਤਾ ਗਿਆ ਮੁਕੱਦਮਾ ਸਾਲ 2017 ’ਚ ਹੋਏ ਸੌਦੇ ’ਤੇ ਕੇਂਦਰਿਤ ਹੈ। 2017 ’ਚ ਟਾਟਾ ਸਪੈਸ਼ਲਿਟੀ ਸਟੀਲ ਬਿਜ਼ਨੈੱਸ ਦੀ ਵਿਕਰੀ ਲਿਬਰਟੀ ਹਾਊਸ ਗਰੁੱਪ ਨੂੰ ਹੋਈ ਸੀ। ਇਹ ਸੌਦਾ 13.9 ਕਰੋੜ ਡਾਲਰ ਦਾ ਰਿਹਾ ਸੀ।

ਟਾਟਾ ਸਟੀਲ ਦੇ ਵਕੀਲਾਂ ਨੇ ਯੂ. ਕੇ. ਹਾਈਕੋਰਟ ’ਚ ਦਾਖਲ ਕੀਤੇ ਗਏ ਦਸਤਾਵੇਜ਼ਾਂ ’ਚ ਕਿਹਾ ਹੈ ਕਿ ਲਿਬਰਟੀ ਹਾਊਸ ਗਰੁੱਪ ਨੇ ਟਾਟਾ ਸਟੀਲ ਦੀ ਯੂ. ਕੇ. ਬ੍ਰਾਂਚ ਨੂੰ ਦੱਸਿਆ ਕਿ ਗਰੁੱਪ ਮਈ 2020 ਤੋਂ ਹੀ ਹੀ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਜਦੋਂ ਕੋਵਿਡ-19 ਮਹਾਮਾਰੀ ਕਾਰਨ ਸਟੀਲ ਦੀ ਮੰਗ ਨੂੰ ਵੱਡਾ ਝਟਕਾ ਲੱਗਾ ਸੀ। ਗ੍ਰੀਨਸਿਲ ਕੈਪੀਟਲ, ਗੁਪਤਾ ਦੇ ਕਾਰੋਬਾਰ ਲਈ ਸਭ ਤੋਂ ਵੱਡੀ ਲੈਂਡਰ ਸੀ। ਗ੍ਰੀਨਸਿਲ ਕੈਪੀਟਲ ਦੇ ਦਿਵਾਲੀਆ ਹੋਣ ਤੋਂ ਬਾਅਦ ਸੰਜੀਵ ਗੁਪਤਾ ਦਾ ਕਾਰੋਬਾਰ ਹੁਣ ਫੰਡਿਗ ਭਾਲ ਰਿਹਾ ਹੈ। ਅਜਿਹਾ ਲਗਦਾ ਹੈ ਕਿ ਗੁਪਤਾ ਨੇ ਮੁਸ਼ਕਲਾਂ ਨਾਲ ਜੂਝ ਰਹੇ ਆਪਣੇ ਸਟੀਲ ਕਾਰੋਬਾਰ ਲਈ ਇਕ ਲਾਈਫਲਾਈਨ ਸਿਕਿਓਰ ਕਰ ਲਈ ਹੈ ਕਿਉਂਕਿ ਵ੍ਹਾਈਟ ਓਕ ਗਲੋਬਲ ਐਡਵਾਇਜ਼ਰਸ ਨਾਲ ਵੀਰਵਾਰ ਨੂੰ 20 ਕਰੋੜ ਪੌਂਡ ਦੇ ਲੋਨ ’ਤੇ ਸਹਿਮਤੀ ਬਣ ਗਈ।
 

ਇਕ ਮਹੀਨੇ ਦੇ ਅੰਦਰ ਦੂਜਾ ਕੇਸ
ਟਾਟਾ ਸਟੀਲ ਦੇ ਵਕੀਲਾਂ ਨੇ ਫਾਈਲਿੰਗ ’ਚ ਕਿਹਾ ਕਿ ਮਾਰਚ 2021 ਤੱਕ ਲਿਬਰਟੀ ਹਾਊਸ ਗਰੁੱਪ ਲੇਟ ਪੇਮੈਂਟਸ ਨਾਲ ਜੂਝ ਰਿਹਾ ਸੀ। ਗਰੁੱਪ ਨੇ ਲਿਖਿਆ ਸੀ ਕਿ ਇਸ ਦੇ ਪ੍ਰਮੁੱਖ ਲੈਂਡਰ ਗ੍ਰੀਨਸਿਲ ਕੈਪੀਟਲ ਦੇ ਦਿਵਾਲੀਆ ਹੋ ਜਾਣ ਕਾਰਨ ਉਹ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਲਿਬਰਟੀ ਹਾਊਸ ਗਰੁੱਪ ਵਲੋਂ 1 ਮਈ ਤੱਕ ਪੇਮੈਂਟ ਨਾ ਹੋਣ ’ਤੇ ਟਾਟਾ ਗਰੁੱਪ ਵਾਧੂ 1 ਕਰੋੜ ਪੌਂਡ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਲਿਬਰਟੀ ਗਰੁੱਪ ਵਲੋਂ ਪੈਸਾ ਅਦਾ ਕਰ ਦਿੱਤਾ ਗਿਆ ਹੈ ਜਾਂ ਨਹੀਂ। ਇਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਇਹ ਲਿਬਰਟੀ ਹਾਊਸ ਗਰੁੱਪ ਦੇ ਕਾਰੋਬਾਰ ’ਤੇ ਦੂਜਾ ਕੇਸ ਹੈ। ਇਸ ਤੋਂ ਪਹਿਲਾਂ ਕ੍ਰੈਡਿਟ ਸੁਇਸ ਗਰੁੱਪ ਨੇ ਸਿਟੀਬੈਂਕ ਰਾਹੀਂ ਸੰਜੀਵ ਗੁਪਤਾ ਦੀ ਲਿਬਰਟੀ ਕਮੋਡਿਟੀਜ਼ ਦੇ ਖਿਲਾਫ ਵਾਈਂਡਿੰਗ ਅਪ ਅਪਲੀਕੇਸ਼ਨ ਦਾਇਰ ਕੀਤੀ ਸੀ।


author

Sanjeev

Content Editor

Related News