ਟਾਟਾ ਸਟੀਲ BSL ਦਾ ਉਤਪਾਦਨ 41 ਫੀਸਦੀ ਘਟਿਆ

07/09/2020 10:59:29 PM

ਨਵੀਂ ਦਿੱਲੀ–ਟਾਟਾ ਸਟੀਲ ਬੀ. ਐੱਸ. ਐੱਲ. ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਣ ਜੂਨ ਤਿਮਾਹੀ ਦੌਰਾਨ ਕੱਚੇ ਇਸਪਾਤ ਦਾ ਉਤਪਾਦਨ 41 ਫੀਸਦੀ ਡਿੱਗ ਕੇ 6,59,000 ਟਨ ਰਹਿ ਗਿਆ। ਕੰਪਨੀ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ ਇਹ ਅੰਕੜਾ 11,22,000 ਟਨ ਸੀ। ਟਾਟਾ ਸਟੀਲ ਬੀ. ਐੱਸ. ਐੱਲ. ਨੇ ਦੱਸਿਆ ਕਿ ਜੂਨ ਤਿਮਾਹੀ 'ਚ ਉਸ ਦੀ ਵਿਕਰੀ 19.58 ਫੀਸਦੀ ਘਟ ਕੇ 6,94,000 ਟਨ ਰਹਿ ਗਈ, ਜੋ ਇਕ ਸਾਲ ਪਹਿਲੀ ਦੀ ਸਮਾਨ ਮਿਆਦ 'ਚ 8,63,000 ਟਨ ਸੀ। ਕੰਪਨੀ ਨੇ ਦੱਸਿਆ ਕਿ 2020-21 ਦੀ ਪਹਿਲੀ ਤਿਮਾਹੀ 'ਚ ਕੋਵਿਡ-19 ਮਹਾਮਾਰੀ ਦੇ ਕਹਿਰ ਕਾਰਣ ਉਤਪਾਦਨ ਅਤੇ ਵਿਕਰੀ ਪ੍ਰਭਾਵਿਤ ਹੋਈ।

ਟਾਟਾ ਸਟੀਲ ਦੀ ਵਿਕਰੀ 22.8 ਫੀਸਦੀ ਘਟੀ
ਟਾਟਾ ਸਟੀਲ ਲਿਮਟਡ (ਟੀ. ਐੱਸ. ਐੱਲ.) ਨੇ ਕਿਹਾ ਕਿ ਅਪ੍ਰੈਲ-ਜੂਨ 2020 ਤਿਮਾਹੀ ਦੌਰਾਨ ਉਸ ਦੀ ਇਕੱਠੀ ਵਿਕਰੀ 22.8 ਫੀਸਦੀ ਘਟ ਕੇ 52.8 ਲੱਖ ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 68.4 ਟਨ ਸੀ। ਕੰਪਨੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਉਸ ਦੀ ਵਿਕਰੀ ਪ੍ਰਭਾਵਿਤ ਹੋਈ। ਟੀ. ਐੱਸ. ਐੱਲ. ਨੇ ਦੱਸਿਆ ਕਿ ਰਿਪੋਰਟਿੰਗ ਮਿਆਦ ਦੌਰਾਨ ਇਕੱਠਾ ਉਤਪਾਦਨ 28.49 ਫੀਸਦੀ ਘਟ ਕੇ 55.2 ਟਨ ਰਹਿ ਗਿਆ ਜੋ 2019-20 ਦੀ ਪਹਿਲੀ ਤਿਮਾਹੀ 'ਚ 77.2 ਟਨ ਸੀ। ਬੀਤੀ ਤਿਮਾਹੀ ਦੌਰਾਨ ਟੀ. ਐੱਸ. ਐੱਲ. ਦੀ ਭਾਰਤ 'ਚ ਵਿਕਰੀ 29.2 ਲੱਖ ਟਨ ਰਹੀ। ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ ਇਹ ਅੰਕੜਾ 39.6 ਲੱਖ ਟਨ ਸੀ। ਭਾਰਤ 'ਚ ਉਤਪਾਦਨ 45 ਲੱਖ ਟਨ ਤੋਂ ਘਟ ਕੇ 29.9 ਲੱਖ ਟਨ ਰਹਿ ਗਿਆ।


Karan Kumar

Content Editor

Related News