ਸਟਾਰਬਕਸ ਦੀ ਵਿਕਰੀ 30 ਫ਼ੀਸਦੀ ਵਧੀ
Friday, Apr 26, 2019 - 11:13 PM (IST)

ਨਵੀਂ ਦਿੱਲੀ-ਕੌਫ਼ੀ ਸਟੋਰ ਚਲਾਉਣ ਵਾਲੀ ਕੰਪਨੀ ਟਾਟਾ ਸਟਾਰਬਕਸ ਨੇ ਵਿੱਤੀ ਸਾਲ 2018-19 'ਚ ਕਾਰੋਬਾਰ 'ਚ 30 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਨਵੇਂ ਸਟੋਰ ਖੋਲ੍ਹਣਾ ਅਤੇ ਪ੍ਰਦਰਸ਼ਨ 'ਚ ਸੁਧਾਰ ਇਸ ਦੀ ਵਜ੍ਹਾ ਰਹੀ। ਟਾਟਾ ਸਟਾਰਬਕਸ, ਟਾਟਾ ਗਲੋਬਲ ਬਿਵਰੇਜਿਜ਼ ਲਿਮਟਿਡ (ਟੀ. ਜੀ. ਬੀ. ਐੱਲ.) ਅਤੇ ਅਮਰੀਕਾ ਦੀ ਸਟਾਰਬਕਸ ਕੌਫ਼ੀ ਦਾ ਸਾਂਝਾ ਉੱਦਮ ਹੈ। ਇਸ 'ਚ ਦੋਵਾਂ ਕੰਪਨੀਆਂ ਦੀ 50-50 ਫ਼ੀਸਦੀ ਦੀ ਹਿੱਸੇਦਾਰੀ ਹੈ।