ਟਾਟਾ ਸਨਸ ਨੇ ਰੂਪਾ ਨੂੰ ਮੁਖ ਅਰਥਸ਼ਾਸਤਰੀ ਕੀਤਾ ਨਿਯੁਕਤ

Thursday, Aug 24, 2017 - 03:32 PM (IST)

ਟਾਟਾ ਸਨਸ ਨੇ ਰੂਪਾ ਨੂੰ ਮੁਖ ਅਰਥਸ਼ਾਸਤਰੀ ਕੀਤਾ ਨਿਯੁਕਤ

ਨਵੀਂ ਦਿੱਲੀ—ਟਾਟਾ ਸਨਸ ਨੇ ਰੂਪਾ ਪਰਸ਼ੋਤਮ ਨੂੰ ਆਪਣਾ ਮੁਖੀ ਅਰਥਸ਼ਾਸਤਰੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨੀਤੀਗਤ ਸੁਝਾਵ ਦੇਣ ਵਾਲੀ ਇਕਾਈ ਦਾ ਵੀ ਮੁਖੀ ਨਿਯੁਕਤ ਕੀਤਾ ਗਿਆ। ਪੁਰਸ਼ੋਤਮ ਇਕ ਸਤੰਬਰ ਤੋਂ ਟਾਟਾ ਸਨਸ ਨਾਲ ਜੁੜੇਗੀ।
ਉਹ ਐਵਰਸਟੋਨ ਕੈਪੀਟਲ ਤੋਂ ਟਾਟਾ ਸਨਸ 'ਚ ਆ ਰਹੀ ਹੈ। ਉਧਰ ਉਹ ਰਿਸਰਚ ਕੰਮਕਾਜ ਦੀ ਮੁਖੀ ਹੈ। ਟਾਟਾ ਸਨਸ ਨੇ ਬਿਆਨ 'ਚ ਕਿਹਾ ਕਿ ਪੁਰਸ਼ੋਤਮ ਆਰਥਿਕ ਰਿਸਰਚ ਤੋਂ ਇਲਾਵਾ ਸਾਰੇ ਨੀਤੀਗਤ ਪਹਿਲੂਆਂ 'ਤੇ ਸੁਝਾਅ ਨਾਲ ਸੰਬੰਧਤ ਕੰਮਕਾਜ ਨੂੰ ਦੇਖੇਗੀ।


Related News