15 ਸਾਲਾਂ ਬਾਅਦ ਬਦਲਿਆ Tata Sky ਦਾ ਨਾਂ, ਗਾਹਕਾਂ ਨੂੰ ਹੁਣ ਮਿਲਣਗੀਆਂ ਇਹ ਖ਼ਾਸ ਸੁਵਿਧਾਵਾਂ
Thursday, Jan 27, 2022 - 04:47 PM (IST)
ਗੈਜੇਟ ਡੈਸਕ– ਦੇਸ਼ ਦੀਆਂ ਸਭ ਤੋਂ ਲੋਕਪ੍ਰਸਿੱਧ ਡੀ.ਟੀ.ਐੱਚ. ਸੇਵਾਵਾਂ ’ਚੋਂ ਇਕ ਟਾਟਾ ਸਕਾਈ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਦਿੰਦਾ ਆਇਆ ਹੈ ਅਤੇ ਗਾਹਕ ਕਾਫੀ ਖੁਸ਼ ਵੀ ਹਨ। ਹਾਲ ਹੀ ’ਚ ਟਾਟਾ ਸਕਾਈ ਨੇ ਇਕ ਨਵਾਂ ਐਲਾਨ ਕੀਤਾ ਹੈ ਜਿਸ ਤਹਿਤ ਕੰਪਨੀ ’ਚ ਕਈ ਬਦਲਾਅ ਕੀਤੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ
ਟਾਟਾ ਸਕਾਈ ਨੇ ਬਦਲਿਆ ਆਪਣਾ ਨਾਂ
ਟਾਟਾ ਸਕਾਈਨ ਨੇ ਆਪਣਾ ਨਾਂ ਬਦਲਕੇ ‘ਟਾਟਾ ਪਲੇਅ’ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਉਸ ਨਾਂ ਨੂੰ ਬਦਲ ਦਿੱਤਾ ਹੈ ਜਿਸ ਨਾਂ ਨਾਲ ਉਹ ਪਿਛਲੇ 15 ਸਾਲਾਂ ਤੋਂ ਬਿਜ਼ਨੈੱਸ ਕਰ ਰਹੀ ਸੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਨਾਂ ਨੂੰ ਬਦਲਕੇ ਟਾਟਾ ਪਲੇਅ ਰੱਖਣ ਪਿੱਛੇ ਕਾਰਨ ਕੀ ਸੀ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਨਵਾਂ ਨਾਂ ਕੰਪਨੀ ਦੇ ਪ੍ਰੋਡਕਟਸ ਅਤੇ ਸੇਵਾਵਾਂ ਦੀ ਵੱਡੀ ਰੇਂਜ ਦਾ ਪ੍ਰਤੀਕ ਹੈ। ਟਾਟਾ ਸਕਾਈ ਇਸ ਸਮੇਂ 23 ਮਿਲੀਅਨ ਕੁਨੈਕਸ਼ੰਸ ਅਤੇ 19 ਮਿਲੀਅਨ ਐਕਟਿਵ ਸਬਸਕ੍ਰਾਈਬਰਸ ਦੇ ਨਾਲ ਬਾਜ਼ਾਰ ’ਚ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ– ਗੂਗਲ ਦੇ CEO ਸਣੇ 5 ਹੋਰ ਅਧਿਕਾਰੀਆਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ
ਟਾਟਾ ਸਕਾਈ ਨੇ ਲਾਂਚ ਕੀਤਾ ‘ਬਿੰਜ’
ਟਾਟਾ ਸਕਾਈ ਦੇ ਸੀ.ਈ.ਓ. ਹਰਿਤ ਨਾਗਪਾਲ ਦਾ ਇਹ ਕਹਿਣਾ ਹੈ ਕਿ ਟਾਟਾ ਸਕਾਈ ਨੇ ਇਕ ਡਾਇਰੈਕਟ-ਟੂ-ਹੋਮ ਕੰਪਨੀ ਦੀ ਤਰ੍ਹਾਂ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਇਕ ਕੰਟੈਂਟ ਡਿਸਟਰੀਬਿਊਸ਼ਨ ਕੰਪਨੀ ’ਚ ਤਬਦੀਲ ਹੋ ਚੁੱਕੇ ਹਨ। ਟਾਟਾ ਸਕਾਈ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਗਾਹਕਾਂ ਨੂੰ ਇਕ ਅਜਿਹਾ ਪਲੇਟਫਾਰਮ ਦੇ ਸਕੇ ਜਿਥੇ ਉਨ੍ਹਾਂ ਨੂੰ ਤਮਾਮ ਓ.ਟੀ.ਟੀ. ਪਲੇਟਫਾਰਮਾਂ ਦਾ ਕੰਟੈਂਟ ਇਕ ਹੀ ਥਾਂ ਮਿਲ ਸਕੇ। ਆਪਣੀ ਇਸੇ ਕੋਸ਼ਿਸ਼ ਨੂੰ ਸਾਕਾਰ ਕਰਨ ਲਈ ਟਾਟਾ ਸਕਾਈ ਨੇ ‘ਬਿੰਜ’ ਲਾਂਚ ਕੀਤਾ ਹੈ ਅਤੇ ਨਾਲ ਹੀ ਇਹ ਇਕ ਨੀਸ਼ ਬ੍ਰਾਡਬੈਂਡ ਬਿਜ਼ਨੈੱਸ ਵੀ ਆਫਰ ਕਰ ਰਹੇ ਹਨ।
ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ
ਹੁਣ ਟਾਟਾ ਸਕਾਈ ’ਤੇ ਪਾਓ ਨੈੱਟਫਲਿਕਸ ਸਪੋਰਟ
ਕੰਪਨੀ ਨੇ ਇਹ ਜਾਣਕਾਰੀ ਵੀ ਜਾਰੀ ਕੀਤੀ ਹੈ ਕਿ ਉਹ ਆਪਣੇ ਗਾਹਕਾਂ ਲਈ ਆਪਣੀਆਂ ਸੇਵਾਵਾਂ ’ਚ ਨੈੱਟਫਲਿਕਸ ਲਈ ਸਪੋਰਟ ਵੀ ਐਡ ਕਰ ਰਹੇ ਹਨ। ਇਹ ਸੁਣ ਕੇ ਟਾਟਾ ਸਕਾਈ ਦੇ ਗਾਹਕ ਕਾਫੀ ਖੁਸ਼ ਹੋਏ ਹਨ। ਹੁਣ ਗਾਹਕਾਂ ਨੂੰ ਟੀ.ਵੀ. ’ਤੇ ਨੈੱਟਫਲਿਕਸ ਵੇਖਣ ਲਈ ਵੱਖ-ਵੱਖ ਤਰੀਕੇ ਨਹੀਂ ਲੱਭਣੇ ਪੈਣਗੇ। ਇਸ ਓ.ਟੀ.ਟੀ. ਐਪ ਦੀ ਸੇਵਾ ਟਾਟਾ ਸਕਾਈ ’ਤੇ 28 ਜਨਵਰੀ ਤੋਂ ਜਾਰੀ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਟਾਟਾ ਸਕਾਈ ਆਪਣੇ ਗਾਹਕਾਂ ਨੂੰ ਐਮਾਜ਼ੋਨ, ਵੂਟ ਅਤੇ ਡਿਜ਼ਨੀ ਪਲੱਸ ਹਾਟਸਟਾਰ ਵਰਗੇ ਪ੍ਰਮੁੱਖ ਵੀਡੀਓ ਸਟਰੀਮਿੰਗ ਐਪਸ ਦਾ ਸਪੋਰਟ ਪਹਿਲਾਂ ਹੀ ਦਿੰਦਾ ਹੈ, ਹੁਣ ਇਸ ਲਿਸਟ ’ਚ ਨੈੱਟਫਲਿਕਸ ਵੀ ਜੁੜ ਜਾਵੇਗਾ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ