ਟਾਟਾ ਪਾਵਰ ਨੂੰ ਰਾਕੇਟ ਲਾਂਚਰ ਪ੍ਰਣਾਲੀ ਲਈ ਮਿਲਿਆ 490 ਕਰੋੜ ਰੁਪਏ ਦਾ ਠੇਕਾ
Thursday, Sep 03, 2020 - 04:59 PM (IST)

ਨਵੀਂ ਦਿੱਲੀ- ਟਾਟਾ ਗਰੁੱਪ ਦੀ ਇਕ ਕੰਪਨੀ ਟਾਟਾ ਪਾਵਰ ਨੂੰ ਰੱਖਿਆ ਮੰਤਰਾਲੇ ਤੋਂ ਰਾਕੇਟ ਲਾਂਚਰ ਪ੍ਰਣਾਲੀ ਲਈ 490 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ।
ਕੰਪਨੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕੰਪਨੀ ਮੁਤਾਬਕ ਮੰਤਰਾਲੇ ਨੇ ਉਸ ਨੂੰ ਦੋ ਪਿਨਾਕਾ ਰੈਜਮੈਂਟ ਦਾ ਠੇਕਾ ਦਿੱਤਾ ਹੈ। ਪਿਨਾਕਾ ਇਕ ਕਿਸਮ ਦੀ ਰਾਕੇਟ ਲਾਂਚਰ ਪ੍ਰਣਾਲੀ ਹੈ। ਕੰਪਨੀ ਨੇ ਕਿਹਾ, “ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੰਪਨੀ ਦੀ ਰਣਨੀਤਕ ਇੰਜੀਨੀਅਰਿੰਗ ਡਿਵੀਜ਼ਨ ਨੇ ਰੱਖਿਆ ਮੰਤਰਾਲੇ ਨਾਲ ਇਕ ਪਿਨਾਕਾ -3 ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ”ਪਿਨਾਕਾ ਮਲਟੀ-ਬੈਰਲ ਲਾਂਚਰ ਰਾਕੇਟ ਸਿਸਟਮ ਇਕ ਅਜਿਹੀ ਪ੍ਰਣਾਲੀ ਹੈ ਜੋ ਹਰ ਮੌਸਮ ਵਿਚ ਕੰਮ ਕਰਨ ਵਿਚ ਨਿਪੁੰਨ ਹੈ ।