ਟਾਟਾ ਪਾਵਰ ਰੀਨਿਊਏਬਲ ਐਨਰਜੀ ਤੇ NHPC ਰੀਨਿਊਏਬਲ ਨੇ ਛੱਤਾਂ ''ਤੇ ਸੌਰ ਪੈਨਲ ਲਾਉਣ ਲਈ ਮਿਲਾਇਆ ਹੱਥ
Friday, Jul 19, 2024 - 04:42 PM (IST)
ਨਵੀਂ ਦਿੱਲੀ- ਟਾਟਾ ਪਾਵਰ ਰੀਨਿਊਏਬਲ ਐਨਰਜੀ ਲਿਮਟਿਡ (ਟੀ. ਪੀ. ਆਰ. ਈ. ਐੱਲ.) ਨੇ ਕੇਂਦਰੀ ਮੰਤਰਾਲਾ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਉਣ ਲਈ ਜਨਤਕ ਖੇਤਰ ਦੀ ਐੱਨ. ਐੱਚ. ਪੀ. ਸੀ. ਰੀਨਿਊਏਬਲ ਐਨਰਜੀ ਲਿਮਟਿਡ (ਐੱਨ. ਐੱਚ. ਪੀ. ਸੀ.-ਆਰ. ਈ. ਐੱਲ.) ਨਾਲ ਹੱਥ ਮਿਲਾਇਆ ਹੈ।
ਇਹ ਖ਼ਬਰ ਵੀ ਪੜ੍ਹੋ -ਪ੍ਰਿਯੰਕਾ ਚੋਪੜਾ ਨੇ ਸੈੱਟ 'ਤੇ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਸ਼ੇਅਰ ਕਰਕੇ ਲਿਖੀ ਪੋਸਟ
'ਰੂਫਟਾਪ ਸੋਲਰ' ਯੋਜਨਾ ਤਹਿਤ ਇਸ ਨੂੰ ਅੰਜਾਮ ਦਿੱਤਾ ਜਾਵੇਗਾ। ਟੀ. ਪੀ. ਆਰ. ਈ. ਐੱਲ. ਨੇ ਕਿਹਾ ਕਿ ਇਸ ਸਬੰਧ 'ਚ ਟੀ. ਪੀ. ਆਰ. ਈ. ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ ਦੀਪੇਸ਼ ਨੰਦਾ ਅਤੇ ਐੱਨ. ਐੱਚ. ਪੀ. ਸੀ.-ਆਰ. ਈ. ਐੱਲ. ਦੇ ਸੀ. ਈ. ਓ. ਐੱਸ. ਪੀ. ਰਾਠੌਰ ਨੇ 17 ਜੁਲਾਈ 2024 ਨੂੰ ਇਕ ਸਮਝੌਤਾ ਮੀਮੋ (ਐੱਮ. ਓ. ਯੂ.) 'ਤੇ ਹਸਤਾਖਰ ਕੀਤੇ। ਐੱਨ. ਐੱਚ. ਪੀ. ਸੀ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਆਰ. ਪੀ. ਗੋਇਲ ਨੇ ਕਿਹਾ,‘‘ਇਸ ਪਹਿਲ ਨਾਲ ਨਾ ਸਿਰਫ ਸਾਨੂੰ ਆਪਣੇ ਸੌਰਕਰਣ ਟੀਚਿਆਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ, ਸਗੋਂ ਇਹ ਸਰਕਾਰੀ ਇਮਾਰਤਾਂ 'ਚ ਕਾਰਬਨ ਨਿਕਾਸੀ ਨੂੰ ਘੱਟ ਕਰਨ 'ਚ ਵੀ ਮਹੱਤਵਪੂਰਨ ਯੋਗਦਾਨ ਦੇਵੇਗੀ।