ਟਾਟਾ ਪਾਵਰ ਦੇਸ਼ ਦਾ ਸਭ ਤੋਂ ਆਕਰਸ਼ਕ ਰੋਜ਼ਗਾਰਦਾਤਾ ਬ੍ਰਾਂਡ, ਜਾਣੋ ਕਿਹੜਾ ਹੈ ਦੂਜੇ ਸਥਾਨ ’ਤੇ
Thursday, Jun 22, 2023 - 11:21 AM (IST)
ਮੁੰਬਈ (ਭਾਸ਼ਾ) – ਟਾਟਾ ਪਾਵਰ ਕੰਪਨੀ ਦੇਸ਼ ਦਾ ਸਭ ਤੋਂ ‘ਆਕਰਸ਼ਕ ਰੋਜ਼ਗਾਰਦਾਤਾ ਬ੍ਰਾਂਡ’ ਬਣ ਗਈ ਹੈ। ਇਸ ਤੋਂ ਬਾਅਦ ਈ-ਕਾਮਰਸ ਖੇਤਰ ਦੀ ਦਿੱਗਜ਼ ਕੰਪਨੀ ਐਮਾਜ਼ੋਨ ਅਤੇ ਟਾਟਾ ਸਟੀਲ ਦਾ ਨੰਬਰ ਆਉਂਦਾ ਹੈ। ਬੁੱਧਵਾਰ ਨੂੰ ਜਾਰੀ ਇਕ ਖੋਜ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS
ਐੱਚ. ਆਰ. ਸਰਵਿਸ ਪ੍ਰੋਵਾਈਡਰ ਰੈਂਡਸਟੈਡ ਇੰਡੀਆ ਦੀ ਸਾਲਾਨਾ ਰਿਪੋਰਟ ‘ਰੈਂਡਸਟੈਡ ਇੰਪਲਾਇਰ ਬ੍ਰਾਂਡ ਰਿਸਰਚ (ਆਰ. ਈ. ਬੀ. ਆਰ.) 2023 ਤੋਂ ਪਤਾ ਲਗਦਾ ਹੈ ਕਿ ਟਾਟਾ ਪਾਵਰ ਨੇ ਵਿੱਤੀ ਸਿਹਤ, ਵੱਕਾਰ ਅਤੇ ਕਰੀਅਰ ’ਚ ਤਰੱਕੀ ਦੇ ਮੌਕਿਆਂ ’ਤੇ ਕਾਫੀ ਉੱਚੇ ਅੰਕ ਹਾਸਲ ਕੀਤੇ ਹਨ। ਕਿਸੇ ਸੰਗਠਨ ਲਈ ਕਰਮਚਾਰੀਆਂ ਦੇ ਨਜ਼ਰੀਏ ਨਾਲ ਚੋਟੀ ਦੇ ਤਿੰਨ ਸੰਕੇਤਕਾਂ ਕਾਰਣ ਟਾਟਾ ਪਾਵਰ ਪਹਿਲਾ ਸਥਾਨ ਹਾਸਲ ਕਰਨ ’ਚ ਸਫਲ ਰਹੀ ਹੈ। ਪਿਛਲੇ ਸਾਲ ਯਾਨੀ 2022 ਵਿਚ ਕੰਪਨੀ 9ਵੇਂ ਸਥਾਨ ’ਤੇ ਸੀ। ਐਮਾਜ਼ੋਨ ਇਸ ਸਾਲ ਰੈਂਕਿੰਗ ’ਚ ਕਈ ਸਥਾਨ ਦੀ ਛਲਾਂਗ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉੱਥੇ ਹੀ ਟੌਪ- ਦੀ ਸੂਚੀ ’ਚ ਇਸ ਸਾਲ ਟਾਟਾ ਸਟੀਲ ਨਵੀਂ ਕੰਪਨੀ ਹੈ। ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਟੌਪ-10 ਸੂਚੀ ’ਚ ਚੌਥੇ ਸਥਾਨ ’ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ : ਮਾਈਕ੍ਰੋਸਾਫਟ, ਸੈਮਸੰਗ ਇੰਡੀਆ, ਇੰਫੋਸਿਸ, ਟਾਟਾ ਮੋਟਰਸ, ਆਈ. ਬੀ. ਐੱਮ. ਅਤੇ ਰਿਲਾਇੰਸ ਇੰਡਟ੍ਰੀਜ਼ ਦਾ ਸਥਾਨ ਰਿਹਾ। ਆਨਲਾਈਨ ਸਟੋਰ ਬਿੱਗਬਾਸਕੇਟ ਸੂਚੀ ’ਚ ਸਭ ਤੋਂ ਆਕਰਸ਼ਕ ਸਟਾਰਟਅਪ ਰੋਜ਼ਗਾਰਦਾਤਾ ਬ੍ਰਾਂਡ ਬਣ ਕੇ ਉੱਭਰੀ ਹੈ।
ਇਹ ਵੀ ਪੜ੍ਹੋ : ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ
ਰਿਪੋਰਟ ਮੁਤਾਬਕ 77 ਫੀਸਦੀ ਕਰਮਚਾਰੀਆਂ ਨੇ ਵਾਹਨ ਖੇਤਰ ਨੂੰ ਸਭ ਤੋਂ ਆਕਰਸ਼ਕ ਕਰਾਰ ਦਿੱਤਾ ਹੈ। ਉਸ ਤੋਂ ਬਾਅਦ ਆਈ. ਟੀ., ਆਈ. ਟੀ. ਈ. ਐੱਸ. ਅਤੇ ਦੂਰਸੰਚਾਰ (76 ਫੀਸਦੀ), ਐੱਫ. ਐੱਮ. ਸੀ. ਜੀ., ਪ੍ਰਚੂਨ ਅਤੇ ਈ-ਕਾਮਰਸ (75 ਫੀਸਦੀ) ਦਾ ਸਥਾਨ ਰਿਹਾ ਹੈ।
ਆਰ. ਈ. ਬੀ. ਆਰ. ਸਰਵੇ ਦੁਨੀਆ ਭਰ ’ਚ 1.63 ਲੱਖ ਲੋਕਾਂ ਦੀ ਪ੍ਰਤੀਕਿਰਿਆ ’ਤੇ ਆਧਾਰਿਤ ਹੈ। ਇਹ ਸਰਵੇ 32 ਬਾਜ਼ਾਰਾਂ ਅਤੇ ਗਲੋਬਲ ਅਰਥਵਿਵਸਥਾ ਦੇ 75 ਫੀਸਦੀ ਹਿੱਸੇ ’ਚ ਕੀਤਾ ਗਿਆ।
ਇਹ ਵੀ ਪੜ੍ਹੋ : Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।