ਨਵੇਂ ਸਾਲ 'ਚ ਝਟਕਾ ਦੇ ਸਕਦੀਆਂ ਹਨ Tata Motors ਦੀਆਂ ਕਾਰਾਂ, ਨਿਯਮਾਂ 'ਚ ਇਹ ਬਦਲਾਅ ਕਰੇਗਾ ਤੁਹਾਡੀ ਜੇਬ ਢਿੱਲੀ

Tuesday, Dec 06, 2022 - 03:06 PM (IST)

ਨਵੇਂ ਸਾਲ 'ਚ ਝਟਕਾ ਦੇ ਸਕਦੀਆਂ ਹਨ Tata Motors ਦੀਆਂ ਕਾਰਾਂ, ਨਿਯਮਾਂ 'ਚ ਇਹ ਬਦਲਾਅ ਕਰੇਗਾ ਤੁਹਾਡੀ ਜੇਬ ਢਿੱਲੀ

ਨਵੀਂ ਦਿੱਲੀ : ਭਾਰਤੀ ਵਾਹਨ ਕੰਪਨੀ ਟਾਟਾ ਮੋਟਰਜ਼ ਅਗਲੇ ਮਹੀਨੇ ਤੋਂ ਆਪਣੇ ਯਾਤਰੀ ਵਾਹਨਾਂ (ਪੀ.ਵੀ.) ਦੀਆਂ ਕੀਮਤਾਂ ਵਧਾ ਸਕਦੀ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਮਾਡਲਾਂ ਨੂੰ 1 ਅਪ੍ਰੈਲ, 2023 ਤੋਂ ਲਾਗੂ ਹੋਣ ਵਾਲੇ ਨਿਕਾਸੀ ਨਿਯਮਾਂ ਦੀ ਪਾਲਣਾ ਕਰਨ ਲਈ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਡਿਜੀਟਲ ਰੁਪਏ ਦੇ ਸਾਰੇ ਲੈਣ-ਦੇਣ ਗੁੰਮਨਾਮ, CBDC ਟਰਾਂਜੈਕਸ਼ਨ UPI ਨਾਲੋਂ ਵਧੇਰੇ ਅਗਿਆਤ

ਇਸ ਕਰਕੇ ਕੀਮਤ ਵਧਾਉਣ ਦੀ ਤਿਆਰੀ ਹੈ

ਟਾਟਾ ਮੋਟਰਜ਼ ਦੇ ਪੈਸੰਜਰ ਅਤੇ ਇਲੈਕਟ੍ਰਿਕ ਵਾਹਨਾਂ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ ਕਿ ਕੀਮਤਾਂ 'ਚ ਸੋਧ ਕੱਚੇ ਮਾਲ ਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਵੀ ਦੂਰ ਕਰੇਗੀ, ਜੋ ਸਾਲ ਦੇ ਜ਼ਿਆਦਾਤਰ ਸਮੇਂ ਤੱਕ ਉੱਚੀ ਰਹੀ। ਚੰਦਰਾ ਨੇ ਕਿਹਾ, ''ਇਸ ਰੈਗੂਲੇਟਰੀ ਬਦਲਾਅ ਦਾ ਲਾਗਤ 'ਤੇ ਵੀ ਅਸਰ ਪਵੇਗਾ। ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਨਰਮੀ ਦਾ ਅਸਲ ਅਸਰ ਅਗਲੀ ਤਿਮਾਹੀ ਤੋਂ ਹੀ ਆਉਣ ਵਾਲਾ ਹੈ।

ਇਹ ਵੀ ਪੜ੍ਹੋ : Tim Draper ਦੀ ਭਵਿੱਖਬਾਣੀ : FTX ਦੇ ਪਤਨ ਦੇ ਬਾਵਜੂਦ 250,000 ਡਾਲਰ ਤੱਕ ਪਹੁੰਚ ਜਾਵੇਗਾ Bitcoin

ਵਧੀਆਂ ਹਨ ਬੈਟਰੀ ਦੀਆਂ ਕੀਮਤਾਂ 

ਸੈਲੇਸ਼ ਨੇ ਦੱਸਿਆ ਕਿ ਬੈਟਰੀਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਹਾਲਾਂਕਿ ਇਸ ਦਾ ਬੋਝ ਅਜੇ ਤੱਕ ਬਾਜ਼ਾਰ 'ਤੇ ਨਹੀਂ ਪਾਇਆ ਗਿਆ ਹੈ। ਚੰਦਰਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਉੱਚੀਆਂ ਕੀਮਤਾਂ ਕਾਰਨ ਅਸੀਂ ਕੀਮਤ ਸੋਧਣ 'ਤੇ ਵੀ ਵਿਚਾਰ ਕਰ ਰਹੇ ਹਾਂ। ਬੈਟਰੀ ਦੀਆਂ ਕੀਮਤਾਂ ਅਤੇ ਨਵੇਂ ਨਿਯਮਾਂ ਨੇ ਈਵੀ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮਾਡਲਾਂ ਨੂੰ ਨਵੇਂ ਨਿਕਾਸੀ ਮਾਪਦੰਡਾਂ ਮੁਤਾਬਕ ਢਾਲਣ ਲਈ ਵੀ ਲਾਗਤ ਆਵੇਗੀ। ਟਾਟਾ ਮੋਟਰਸ ਘਰੇਲੂ ਬਾਜ਼ਾਰ ਵਿੱਚ ਪੰਚ, ਨੇਕਸਨ, ਹੈਰੀਅਰ ਅਤੇ ਸਫਾਰੀ ਵਰਗੇ ਕਈ ਮਾਡਲ ਵੇਚਦੀ ਹੈ। ਇਹ Tiago EV ਅਤੇ Nexon EV ਵਰਗੇ ਉਤਪਾਦਾਂ ਦੇ ਨਾਲ ਇਲੈਕਟ੍ਰਿਕ ਵਾਹਨ ਖੰਡ ਦਾ ਮੋਹਰੀ ਹੈ।

ਇਹ ਵੀ ਪੜ੍ਹੋ : OLA ਦੀ ਯੋਜਨਾ, ਤਿੰਨ ਸਾਲਾਂ ਵਿੱਚ ਪੂਰਾ ਦੋਪਹੀਆ ਵਾਹਨ ਬਾਜ਼ਾਰ ਹੋ ਜਾਵੇਗਾ ਇਲੈਕਟ੍ਰਿਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News