ਟਾਟਾ ਮੋਟਰਸ ਨੂੰ ਦੂਜੀ ਤਿਮਾਹੀ ''ਚ ਹੋਇਆ 1,009 ਕਰੋੜ ਰੁਪਏ ਦਾ ਘਾਟਾ

Wednesday, Oct 31, 2018 - 07:44 PM (IST)

ਬਿਜ਼ਨੈੱਸ ਡੈਸਕ—ਟਾਟਾ ਮੋਟਰਸ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) 'ਚ ਇਕੋ-ਇਕ ਆਧਾਰ 'ਤੇ 1,009 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਟਾਟਾ ਮੋਟਰਸ ਦੀ ਬ੍ਰਿਟਿਸ਼ ਇਕਾਈ ਜੈਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਕੰਪਨੀ ਨੂੰ ਘਾਟਾ ਝੇਲਣਾ ਪੈ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੇ 2,501.67 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਟਾਟਾ ਮੋਟਰਸ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਆਪਰੇਟਿੰਗ ਆਮਦਨ 3.3 ਫੀਸਦੀ ਵਧ ਕੇ 72,112,08 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 69,838.68 ਕਰੋੜ ਰੁਪਏ ਰਹੀ ਸੀ। ਸਿੰਗਲ ਬੇਸ 'ਤੇ ਸਮੀਖਿਆਧੀਨ ਤਿਮਾਹੀ 'ਚ ਟਾਟਾ ਮੋਟਰਸ ਨੂੰ 109.14 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੂੰ 283.37 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸਿੰਗਲ ਬੇਸ ਆਧਾਰ 'ਤੇ ਕੰਪਨੀ ਆਪਰੇਟਿੰਗ ਆਮਦਨ ਵਧ ਕੇ 17,758.69 ਕਰੋੜ ਰੁਪਏ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਇਹ 13,310.37 ਕਰੋੜ ਰੁਪਏ ਰਹੀ ਸੀ।

ਸਿੰਗਲ ਬੇਸ ਆਧਾਰ 'ਤੇ ਕੰਪਨੀ ਦੀ ਤਿਮਾਹੀ ਦੌਰਾਨ ਵਿਕਰੀ 25 ਫੀਸਦੀ ਵਧ ਕੇ 1,90,283 ਇਕਾਈ 'ਤੇ ਪਹੁੰਚ ਗਈ। ਵਾਪਰਕ ਅਤੇ ਯਾਤਰੀ ਵਾਹਨਾਂ ਦੀ ਵਿਕਰੀ 'ਚ ਵਾਧੇ ਨਾਲ ਕੰਪਨੀ ਦੀ ਕੁਲ ਵਿਕਰੀ ਵਧੀ। ਟਾਟਾ ਸਮੂਹ ਦੇ ਚੇਅਰਮੈਨ ਐੱਨ ਚੰਦਰਸ਼ੇਖਰ ਨੇ ਕਿਹਾ ਕਿ ਟਾਟਾ ਮੋਟਰਸ ਦਾ ਘਰੇਲੂ ਕਾਰੋਬਾਰ ਆਪਰੇਟਿੰਗ ਅਤੇ ਵਿੱਤੀ ਪ੍ਰਦਰਸ਼ਨ 'ਚ ਸੁਧਾਰ ਨਾਲ ਲਗਾਤਾਰ ਵਾਧਾ ਦਰਜ ਕਰ ਰਿਹਾ ਹੈ। ਚੰਦਰਸ਼ੇਖਰ ਨੇ ਕਿਹਾ ਕਿ ਸਖਤ ਮਿਹਨਤ ਦੌਰਾਨ ਅਸੀਂ ਜੋ ਮਬਜ਼ੂਤ ਪ੍ਰਦਰਸ਼ਨ ਦਰਜ ਕੀਤਾ ਹੈ ਕਿ ਉਹ ਭਵਿੱਖ ਨਾਲੋਂ ਕਾਫੀ ਵਧੀਆ ਹੈ।


Related News