ਟਾਟਾ ਮੋਟਰਜ਼ ਨੇ ਥਿੰਕ ਗੈਸ ਨਾਲ ਕੀਤੀ ਭਾਈਵਾਲੀ
Friday, Oct 31, 2025 - 05:01 AM (IST)
 
            
            ਨਵੀਂ ਦਿੱਲੀ : ਟਾਟਾ ਮੋਟਰਜ਼ ਨੇ ਭਾਰਤ ’ਚ ਲੰਮੀ ਦੂਰੀ ਤੇ ਭਾਰੀ ਸਾਮਾਨ ਢੋਣ ਵਾਲੇ ਟਰੱਕਾਂ ਲਈ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਭਰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸ਼ਹਿਰੀ ਗੈਸ ਵੰਡ ਕੰਪਨੀ ਥਿੰਕ ਗੈਸ ਨਾਲ ਭਾਈਵਾਲੀ ਕੀਤੀ ਹੈ। ਟਾਟਾ ਮੋਟਰਜ਼ ਨੇ ਬਿਆਨ ਵਿਚ ਕਿਹਾ ਕਿ ਦੋਵਾਂ ਭਾਈਵਾਲਾਂ ਨੇ ਇਸ ਮਨੋਰਥ ਲਈ ਇਕ ਸਮਝੌਤਾ ਮੰਗ-ਪੱਤਰ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਹਨ।
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਕਾਰੋਬਾਰ ਮੁਖੀ (ਟਰੱਕ) ਰਾਜੇਸ਼ ਕੌਲ ਨੇ ਕਿਹਾ ਕਿ ਭਾਰਤ ਟਿਕਾਊ ਤੇ ਮੁਹਾਰਤ ਭਰੀ ਮਾਲ ਢੁਆਈ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਅਜਿਹੀ ਸਥਿਤੀ ’ਚ ਐੱਲ. ਐੱਨ. ਜੀ. ਲੰਮੀ ਦੂਰੀ ਤੇ ਭਾਰੀ ਸਾਮਾਨ ਢੋਣ ਵਾਲੇ ਟਰੱਕਾਂ ਲਈ ਇਕ ਦਿਲਖਿੱਚਵਾਂ ਹੱਲ ਪੇਸ਼ ਕਰਦਾ ਹੈ। ਥਿੰਕ ਗੈਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਕਾਰੋਬਾਰ ਮੁਖੀ (ਐੱਲ. ਐੱਨ. ਜੀ. ਈਂਧਨ) ਸੋਮਿਲ ਗਰਗ ਨੇ ਕਿਹਾ,‘‘ਬਦਲਵੇਂ ਫਿਊਲ ਟਰਾਂਸਪੋਰਟੇਸ਼ਨ ਨੂੰ ਅੱਗੇ ਵਧਾਉਣ ’ਚ ਪ੍ਰਮੁੱਖ ਟਾਟਾ ਮੋਟਰਜ਼ ਨਾਲ ਭਾਈਵਾਲੀ ਕਰਨ ਨਾਲ ਸਾਨੂੰ ਰਣਨੀਤਕ ਤੌਰ ’ਤੇ ਆਪਣੇ ਵਿਸਤਾਰ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ।’’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            