ਤੰਬਾਕੂ ਬੋਰਡ ਨੇ 2026 ਲਈ ਰਜਿਸਟ੍ਰੇਸ਼ਨ ਨਵਿਆਉਣ ਦੀ ਆਖਰੀ ਤਰੀਕ ਕੀਤੀ ਤੈਅ

Thursday, Oct 23, 2025 - 05:50 PM (IST)

ਤੰਬਾਕੂ ਬੋਰਡ ਨੇ 2026 ਲਈ ਰਜਿਸਟ੍ਰੇਸ਼ਨ ਨਵਿਆਉਣ ਦੀ ਆਖਰੀ ਤਰੀਕ ਕੀਤੀ ਤੈਅ

ਨਵੀਂ ਦਿੱਲੀ (ਭਾਸ਼ਾ) - ਤੰਬਾਕੂ ਬੋਰਡ ਨੇ ਨਿਰਮਾਤਾਵਾਂ, ਬਰਾਮਦਕਾਰਾਂ, ਪ੍ਰਾਸੈੱਸਰਾਂ, ਡੀਲਰ ਅਤੇ ਪੈਕਰਜ਼ ਨੂੰ ਸਾਲ 2026 ਲਈ ਆਪਣੀ ਰਜਿਸਟ੍ਰੇਸ਼ਨ ਜਾਂ ਨਵਿਆਉਣ ਦਾ ਹੁਕਮ ਦਿੱਤਾ ਹੈ। ਨਵਿਆਉਣ ਦੀ ਅਰਜ਼ੀ ਦੀ ਆਖਰੀ ਤਰੀਕ 30 ਨਵੰਬਰ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਤੰਬਾਕੂ ਬੋਰਡ ਵੱਲੋਂ ਜਾਰੀ ਇਕ ਨੋਟਿਸ ਅਨੁਸਾਰ ਤੰਬਾਕੂ ਕਾਰੋਬਾਰ ਨਾਲ ਜੁਡ਼ੇ ਅੰਸ਼ਧਾਰਕਾਂ ਨੂੰ ਤੰਬਾਕੂ ਬੋਰਡ ਐਕਟ, 1975 ਦੀ ਧਾਰਾ 12 ਅਨੁਸਾਰ ਹਰ ਸਾਲ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ । ਨਵੀਂ ਰਜਿਸਟ੍ਰੇਸ਼ਨ ਲਈ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਰੀਕ 1 ਨਵੰਬਰ ਹੈ, ਜਦੋਂਕਿ ਨਵਿਆਉਣ ਵਾਲਿਆਂ ਕੋਲ 30 ਨਵੰਬਰ ਤੱਕ ਦਾ ਸਮਾਂ ਹੈ। ਸਾਰੀਆਂ ਅਰਜ਼ੀਆਂ ਤੰਬਾਕੂ ਬੋਰਡ ਪੋਰਟਲ ਰਾਹੀਂ ਆਨਲਾਈਨ ਜਮ੍ਹਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਹੱਥ ਨਾਲ ਦਿੱਤੀਆਂ ਜਾਣ ਵਾਲੀਆਂ (ਮੈਨੂਅਲ) ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਾਲ 2026 ਲਈ ਸਾਰੀਆਂ ਸ਼੍ਰੇਣੀ ਦੇ ਵਪਾਰੀਆਂ ਲਈ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਜਾਂ ਨਵਿਆਉਣ ਦੀਆਂ ਅਰਜ਼ੀਆਂ ਦੀ ਈ-ਫਾਈਲਿੰਗ ਲਾਜ਼ਮੀ ਹੈ।

ਇਹ ਵੀ ਪੜ੍ਹੋ :    ਤੁਹਾਡੀ ਇਕ ਛੋਟੀ ਜਿਹੀ ਗਲਤੀ ਨਾਲ ਰੁਕ ਸਕਦੀ ਹੈ ਦੌੜਦੀ ਹੋਈ Train, ਰੇਲਵੇ ਵਿਭਾਗ ਨੇ ਦਿੱਤਾ ਗੰਭੀਰ ਸੰਦੇਸ਼

ਬੋਰਡ ਨੇ ਹੁਕਮ ਦਿੱਤਾ ਹੈ ਕਿ ਨਵਿਆਉਣ ਵਾਲੇ ਵਪਾਰੀਆਂ ਨੂੰ ਤੰਬਾਕੂ ਬੋਰਡ ਨਿਯਮ, 1976 ਤਹਿਤ ਨਿਰਧਾਰਿਤ ਸਮਾਂਹੱਦ ਅੰਦਰ ਜ਼ਰੂਰੀ ਕਾਨੂੰਨੀ ਰਿਟਰਨ ਜਮ੍ਹਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਬਿਨੈਕਾਰਾਂ ਵੱਲੋਂ ਤੰਬਾਕੂ ਬੋਰਡ ਐਕਟ, ਨਿਯਮਾਂ, ਪ੍ਰਮਾਣੀਕਰਣ ਦੀਆਂ ਸ਼ਰਤਾਂ ਜਾਂ ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਦੇ ਕਿਸੇ ਵੀ ਪ੍ਰਬੰਧ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹੈ। ਸਾਰੇ ਨਿਰਧਾਰਿਤ ਦਸਤਾਵੇਜ਼ਾਂ ਦੀਆਂ ਸਵੈ-ਪ੍ਰਮਾਣਿਤ ਕਾਪੀਆਂ ਆਨਲਾਈਨ ਸਿਸਟਮ ’ਤੇ ਅਪਲੋਡ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ :     ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ

ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਵੈਲਿਡ ਲਾਇਸੈਂਸ ਦੇ ਬਿਨਾਂ ਤੰਬਾਕੂ ਅਤੇ ਤੰਬਾਕੂ ਉਤਪਾਦਾਂ ਦਾ ਨਿਰਮਾਣ ਜਾਂ ਬਰਾਮਦ ਕਰਨਾ, ਜਾਂ ਉਚਿਤ ਅਥਾਰਟੀ ਦੇ ਬਿਨਾਂ ਐੱਫ. ਸੀ. ਵੀ. ਤੰਬਾਕੂ ਦੀ ਖਰੀਦ ਅਤੇ ਵਿਕਰੀ ਕਰਨਾ, ਤੰਬਾਕੂ ਬੋਰਡ ਐਕਟ, 1975 ਦੀ ਉਲੰਘਣਾ ਹੈ। ਉਲੰਘਣਾ ਕਰਨ ਵਾਲਿਆਂ ਖਿਲਾਫ ਐਕਟ ਅਤੇ ਉਸ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :     ਦੀਵਾਲੀ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ 24K-22K Gold ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News