ਟਾਟਾ ਮੋਟਰਜ਼ ਦੀ ਸੌਗਾਤ, ਇੰਨੇ ਮਹੀਨੇ ਨਹੀਂ ਭਰਨੀ ਪਵੇਗੀ EMI
Wednesday, Jul 08, 2020 - 05:23 PM (IST)

ਨਵੀਂ ਦਿੱਲੀ— ਟਾਟਾ ਮੋਟਰਜ਼ ਨੇ ਟਿਆਗੋ, ਨੈਕਸਨ ਅਤੇ ਅਲਟ੍ਰੋਜ ਮਾਡਲ ਦੀ ਕਾਰ ਖਰੀਦ 'ਤੇ 6 ਮਹੀਨੇ ਤੱਕ ਮਹੀਨਾਵਾਰ ਕਿਸ਼ਤ 'ਚ ਛੋਟ ਦੀ ਪੇਸ਼ਕਸ਼ ਕੀਤੀ ਹੈਫ।
ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਯੋਜਨਾ ਤਹਿਤ ਗਾਹਕ ਬਿਨਾਂ ਕਿਸੇ ਪਹਿਲੀ ਰਾਸ਼ੀ ਭੁਗਤਾਨ ਦੇ ਕਾਰ ਖਰੀਦ ਸਕਣਗੇ।
ਇਸ ਦੇ ਨਾਲ ਹੀ ਗਾਹਕਾਂ ਨੂੰ ਪੰਜ ਸਾਲ ਦੀ ਮਿਆਦ ਲਈ ਵਾਹਨ ਦੀ ਪੂਰੀ ਕੀਮਤ 'ਤੇ ਕਰਜ਼ ਦੀ ਸੁਵਿਧਾ ਮਿਲੇਗੀ। ਕੰਪਨੀ ਮੁਤਾਬਕ, ਗਾਹਕ ਛੇ ਮਹੀਨੇ ਈ. ਐੱਮ. ਆਈ. 'ਚ ਛੋਟ ਦਾ ਬਦਲ ਵੀ ਚੁਣ ਸਕਦੇ ਹਨ, ਜਿਸ 'ਚ ਉਨ੍ਹਾਂ ਮਹੀਨੇ ਦਾ ਸਿਰਫ ਵਿਆਜ ਅਦਾ ਕਰਨਾ ਹੋਵੇਗਾ। ਟਾਟਾ ਮੋਟਰਜ਼ ਨੇ ਕਿਹਾ ਕਿ ਗਾਹਕਾਂ ਨੂੰ ਇਹ ਪੇਸ਼ਕਸ਼ ਕਰੂਰ ਵੈਸ਼ਯ ਬੈਂਕ ਦੇ ਨਾਲ ਸਾਂਝੇਦਾਰੀ 'ਚ ਕੀਤੀ ਗਈ ਹੈ। ਇਸ ਯੋਜਨਾ ਦਾ ਫਾਇਦਾ ਨੌਕਰੀਪੇਸ਼ਾ ਜਾਂ ਸਵੈ-ਰੋਜ਼ਗਾਰ ਕਰਨ ਵਾਲੇ ਲੋਕ ਉਠਾ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਸ ਯੋਜਨ ਤੋਂ ਇਲਾਵਾ ਕੰਪਨੀ ਆਪਣੇ ਵੱਖ-ਵੱਖ ਕਰਜ਼ ਦੇਣ ਵਾਲੇ ਸਹਿਯੋਗੀਆਂ ਨਾਲ ਮਿਲ ਕੇ 8 ਸਾਲ ਤੱਕ ਦੀ ਮਿਆਦ ਵਾਲੇ ਕਰਜ਼ ਵੀ ਉਪਲਬਧ ਕਰਾ ਰਹੀ ਹੈ।