ਹੁੰਡਈ ਨੂੰ ਪਛਾੜ ਟਾਟਾ ਮੋਟਰਸ ਬਣੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ
Sunday, Jan 02, 2022 - 11:22 PM (IST)
ਨਵੀਂ ਦਿੱਲੀ-ਸਾਲ 2021 ਟਾਟਾ ਮੋਟਰਸ ਲਈ ਕਾਫੀ ਜ਼ਬਰਦਸਤ ਰਿਹਾ ਅਤੇ ਇਸ ਕੰਪਨੀ ਨੇ ਪੂਰੇ ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਆਖ਼ਿਰਕਾਰ ਵਿਦੇਸ਼ੀ ਕਾਰ ਕੰਪਨੀ ਹੁੰਡਈ ਮੋਟਰਸ ਨੂੰ ਦਸੰਬਰ 'ਚ ਪਿੱਛੇ ਛੱਡ ਦਿੱਤਾ ਅਤੇ ਹੁਣ ਭਾਰਤ 'ਚ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਬਣ ਗਈ ਹੈ। ਹੁਣ ਤੱਕ ਮਾਰੂਤੀ ਸੁਜ਼ੂਕੀ ਤੋਂ ਬਾਅਦ ਹੁੰਡਈ ਮੋਟਰਸ ਦਾ ਨਾਂ ਲਿਆ ਜਾਂਦਾ ਸੀ ਪਰ ਦਸੰਬਰ 'ਚ ਟਾਟਾ ਮੋਟਰਸ ਨੇ ਹੁੰਡਈ ਤੋਂ ਜ਼ਿਆਦਾ ਕਾਰਾਂ ਵੇਚ ਕੇ ਖੁਦ ਨੂੰ ਦੂਜੇ ਸਥਾਨ 'ਤੇ ਸਥਾਪਤ ਕਰ ਲਿਆ ਹੈ। ਦਰਅਸਲ, ਬੀਤੇ ਕੁਝ ਮਹੀਨਿਆਂ ਤੋਂ ਹੁੰਡਈ ਦੀ ਕਾਰ ਸੇਲਸ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਟਾਟਾ ਦੀਆਂ ਵੱਖ-ਵੱਖ ਕਾਰਾਂ ਦੀ ਲੋਕਪ੍ਰਿਅਤਾ ਹੁੰਡਈ ਨੂੰ ਪਿੱਛੇ ਛੱਡਣ 'ਚ ਟਾਟਾ ਮੋਟਰਸ ਲਈ ਮਦਦਗਾਰ ਬਣੀ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਦਸੰਬਰ 2021 ਕਾਰ ਸੇਲਸ ਰਿਪੋਰਟ ਦੇਖੀਏ ਤਾਂ ਹੁੰਡਈ ਮੋਟਰ ਇੰਡੀਆ ਨੇ ਕੁੱਲ 32,312 ਕਾਰਾਂ ਵੇਚੀਆਂ ਜੋ ਕਿ ਵੱਖ-ਵੱਖ ਸੈਗਮੈਂਟ ਦੀਆਂ ਸਨ। ਹੁੰਡਈ ਦੀ ਦੰਸਬਰ 2021 ਕਾਰ ਸੇਲਸ 'ਚ ਸਾਲਾਨਾ ਕਰੀਬ 32 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਉਥੇ, ਮਹੀਨਾਵਰ ਸੇਲ 'ਚ ਵੀ ਕਰੀਬ 13 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਟਾਟਾ ਮੋਟਰਸ ਦੀ ਦਸੰਬਰ ਦੀ ਕਾਰ ਸੇਲਸ ਰਿਪੋਰਟ ਦੇਖੀਏ ਤਾਂ ਕੰਪਨੀ ਨੇ ਕੁੱਲ 35,299 ਕਾਰਾਂ ਵੇਚੀਆਂ ਜੋ ਕਿ ਕਰੀਬ 50 ਫੀਸਦੀ ਦੀ ਸਾਲਾਨਾ ਗ੍ਰੋਥ ਹੈ। ਟਾਟਾ ਮੋਟਰਸ ਨੇ ਨਵੰਬਰ 2021 'ਚ ਕੁੱਲ 29,780 ਕਾਰਾਂ ਵੇਚੀਆਂ ਸਨ, ਅਜਿਹੇ 'ਚ ਮਹੀਨਾਵਰ ਸੇਲ 'ਚ ਵੀ ਟਾਟਾ ਮੋਟਰਸ ਨੇ ਤੇਜ਼ੀ ਦਿਖਾਈ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।