ਟਾਟਾ ਮੋਟਰਸ ਦਾ ਪ੍ਰਕਿਰਤੀ ਈ-ਮੋਬਿਲਟੀ ਨਾਲ 500 ਟਿਗੋਰ EV ਲਈ ਕਰਾਰ

Saturday, Dec 28, 2019 - 12:06 AM (IST)

ਟਾਟਾ ਮੋਟਰਸ ਦਾ ਪ੍ਰਕਿਰਤੀ ਈ-ਮੋਬਿਲਟੀ ਨਾਲ 500 ਟਿਗੋਰ EV ਲਈ ਕਰਾਰ

ਨਵੀਂ ਦਿੱਲੀ(ਭਾਸ਼ਾ)-ਟਾਟਾ ਮੋਟਰਸ ਨੇ ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਪ੍ਰਕਿਰਤੀ ਈ-ਮੋਬਿਲਟੀ ਨਾਲ ਕਰਾਰ ਕੀਤਾ ਹੈ। ਇਸ ਤਹਿਤ ਪ੍ਰਕਿਰਤੀ ਈ-ਮੋਬਿਲਟੀ ਰਾਸ਼ਟਰੀ ਰਾਜਧਾਨੀ ’ਚ ਆਪਣੀਆਂ ਸੇਵਾਵਾਂ ਲਈ ਟਿਗੋਰ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਵਰਤੋਂ ਕਰੇਗੀ। ਕੰਪਨੀ ਨੇ ਬਿਆਨ ’ਚ ਕਿਹਾ ਕਿ ਟਿਗੋਰ ਈ. ਵੀ. ਦੀ 160 ਵਾਹਨਾਂ ਦੀ ਪਹਿਲੀ ਖੇਪ ਜਨਵਰੀ 2020 ਤੋਂ ਸੜਕਾਂ ’ਤੇ ਦੌੜੇਗੀ।

ਟਾਟਾ ਮੋਟਰਸ ਦੇ ਚੇਅਰਮੈਨ (ਇਲੈਕਟ੍ਰਿਕ ਮੋਬਿਲਟੀ ਕਾਰੋਬਾਰ ਅਤੇ ਕਾਰਪੋਰੇਟ ਰਣਨੀਤੀ) ਸ਼ੈਲੇਸ਼ ਚੰਦਰ ਨੇ ਇਸ ਹਿੱਸੇਦਾਰੀ ’ਤੇ ਕਿਹਾ,‘‘ਟਿਗੋਰ ਈ. ਵੀ. ਪ੍ਰਕਿਰਤੀ ਈ-ਮੋਬਿਲਟੀ ਦੇ ਬੇੜੇ ’ਚ ਇਕ ਕੀਮਤੀ ਵਾਹਨ ਸਾਬਤ ਹੋਵੇਗਾ। ਇਹ ਲੰਬੀ ਲੜੀ ਦੀ ਐਪ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਕਮਰਸ਼ੀਅਲ ਗਾਹਕਾਂ ਨੂੰ ਜ਼ਿਆਦਾ ਮਾਲੀਆ ਦੀ ਸੰਭਾਵਨਾ ਉਪਲੱਬਧ ਕਰਵਾਏਗਾ।’’


author

Karan Kumar

Content Editor

Related News