ਟਾਟਾ ਮੋਟਰਜ਼ ਦੀ NCD ਰਾਹੀਂ 1,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ

05/16/2020 1:50:27 AM

ਨਵੀਂ ਦਿੱਲੀ (ਭਾਸ਼ਾ) -ਟਾਟਾ ਮੋਟਰਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਕਿਓਰਿਟੀਜ਼ ਰਾਹੀਂ 1,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਟਾਟਾ ਮੋਟਰਜ਼ ਨੇ ਇਕ ਰੈਗੂਲੇਟਰੀ ਸੂਚਨਾ 'ਚ ਬੰਬਈ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਕੰਪਨੀ 1,000 ਕਰੋੜ ਰੁਪਏ ਦੀ ਰੇਟਿੰਗ ਵਾਲਾ, ਸੂਚੀਬੱਧ, ਸੁਰੱਖਿਅਤ, ਗੈਰ- ਤਬਦੀਲੀਯੋਗ ਡਿਬੈਂਚਰ (ਐੱਨ. ਸੀ. ਡੀ.) ਦੀ ਪੇਸ਼ਕਸ਼ ਕਰਨ ਦੀ ਇੱਛੁਕ ਹੈ। ਇਸ ਸਬੰਧੀ ਟਾਟਾ ਮੋਟਰਜ਼ 20 ਮਈ 2020 ਨੂੰ ਆਪਣੇ ਨਿਰਦੇਸ਼ਕ ਮੰਡਲ ਕਮੇਟੀ ਦੀ ਬੈਠਕ ਆਯੋਜਿਤ ਕਰੇਗੀ। ਬਾਜ਼ਾਰ ਦੀ ਮੰਦੀ ਸਥਿਤੀ ਕਾਰਣ ਪਿਛਲੇ ਹਫਤੇ ਟਾਟਾ ਮੋਟਰਸ ਨੇ 1,000 ਕਰੋੜ ਰੁਪਏ ਜੁਟਾਉਣ ਲਈ ਇਕ ਐੱਨ.ਸੀ.ਡੀ. ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਸੀ।


Karan Kumar

Content Editor

Related News