ਵਾਹਨ ਖੇਤਰ ’ਚ ਸੁਸਤੀ ਦੇ ਬਾਵਜੂਦ ਕਰਮਚਾਰੀਆਂ ਦੀ ਛਾਂਟੀ ਨਹੀਂ ਕਰੇਗੀ ਟਾਟਾ ਮੋਟਰਸ

Monday, Dec 16, 2019 - 01:39 AM (IST)

ਵਾਹਨ ਖੇਤਰ ’ਚ ਸੁਸਤੀ ਦੇ ਬਾਵਜੂਦ ਕਰਮਚਾਰੀਆਂ ਦੀ ਛਾਂਟੀ ਨਹੀਂ ਕਰੇਗੀ ਟਾਟਾ ਮੋਟਰਸ

ਨਵੀਂ ਦਿੱਲੀ (ਭਾਸ਼ਾ)-ਟਾਟਾ ਮੋਟਰਸ ਘਰੇਲੂ ਵਾਹਨ ਬਾਜ਼ਾਰ ’ਚ ਜਾਰੀ ਸੁਸਤੀ ਤੋਂ ਬਾਅਦ ਵੀ ਕਰਮਚਾਰੀਆਂ ਦੀ ਛਾਂਟੀ ਨਹੀਂ ਕਰੇਗੀ। ਕੰਪਨੀ ਨੂੰ ਅਗਲੇ ਕੁੱਝ ਮਹੀਨਿਆਂ ’ਚ ਬਾਜ਼ਾਰ ’ਚ ਉਤਾਰੇ ਜਾਣ ਵਾਲੇ ਨਵੇਂ ਉਤਪਾਦਾਂ ਦੇ ਦਮ ’ਤੇ ਪ੍ਰਦਰਸ਼ਨ ’ਚ ਸੁਧਾਰ ਦੀ ਉਮੀਦ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਗੁੰਟਰ ਬਟਸ਼ੇਕ ਨੇ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਵਾਹਨ ਖੇਤਰ ’ਚ ਜਾਰੀ ਨਰਮੀ ਕਾਰਣ ਕੰਪਨੀ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ, ਉਨ੍ਹਾਂ ਕਿਹਾ,‘‘ਸਾਡੀ ਅਜਿਹੀ ਕੋਈ ਯੋਜਨਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਦੀ ਅਜਿਹਾ ਕੁੱਝ ਕਰਨ ਦੀ ਯੋਜਨਾ ਹੁੰਦੀ ਤਾਂ ਉਹ ਪਹਿਲਾਂ ਹੀ ਕਰ ਚੁੱਕੀ ਹੁੰਦੀ।

ਬਟਸ਼ੇਕ ਨੇ ਕਿਹਾ,‘‘ਅਸੀਂ 12 ਮਹੀਨਿਆਂ ਤੋਂ ਨਰਮੀ ਦੇ ਸੰਕਟ ਨਾਲ ਜੂਝ ਰਹੇ ਹਾਂ। ਜੇਕਰ ਅਸੀਂ ਛਾਂਟੀ ਕਰਨਾ ਚਾਹੁੰਦੇ ਤਾਂ ਅਸੀਂ ਪਹਿਲਾਂ ਹੀ ਕਰ ਚੁੱਕੇ ਹੁੰਦੇ।’’ ਉਨ੍ਹਾਂ ਕਿਹਾ,‘‘ਮੈਨੂੰ ਭਰੋਸਾ ਹੈ ਕਿ ਅਰਥਵਿਵਸਥਾ ਚਾਹੇ, ਜਿਸ ਦਿਸ਼ਾ ’ਚ ਜਾਵੇ, ਅਸੀਂ ਬਾਜ਼ਾਰ ਤੋਂ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।

ਬਟਸ਼ੇਕ ਨੇ ਕਿਹਾ ਕਿ ਕੰਪਨੀ ਮੌਜੂਦਾ ਹਾਲਾਤ ਨੂੰ ਪਲਟਣ ਲਈ ਕਮਰਸ਼ੀਅਲ ਵਾਹਨ ਖੇਤਰ ’ਚ ਸਾਰੇ ਜ਼ਰੂਰੀ ਕਦਮ ਉਠਾ ਰਹੀ ਹੈ। ਇਹ ਖੇਤਰ ਮਾਲੀਆ ਦੇ ਸੰਦਰਭ ’ਚ ਕੰਪਨੀ ਦਾ ਆਧਾਰ ਰਿਹਾ ਹੈ। ਉਨ੍ਹਾਂ ਕਿਹਾ,‘‘ਇਸ ਸਮੇਂ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਾਨੂੰ ਉਸ ਸਮੇਂ ਕਿਰਤ ਬੱਲ ਦੀ ਲੋੜ ਹੋਵੇਗੀ, ਜਦੋਂ ਬਾਜ਼ਾਰ ਵੱਧ ਰਿਹਾ ਹੋਵੇਗਾ।’’


author

Karan Kumar

Content Editor

Related News