ਟਾਟਾ ਮੋਟਰਜ਼ ਨੇ ਜੈਪੁਰ ''ਚ ਖੋਲ੍ਹੇ ਤਿੰਨ ਨਵੇਂ ਸ਼ੋਅਰੂਮ

Sunday, Dec 23, 2018 - 09:13 AM (IST)

ਟਾਟਾ ਮੋਟਰਜ਼ ਨੇ ਜੈਪੁਰ ''ਚ ਖੋਲ੍ਹੇ ਤਿੰਨ ਨਵੇਂ ਸ਼ੋਅਰੂਮ


ਜੈਪੁਰ—ਪ੍ਰਮੁੱਖ ਵਾਹਨ ਕੰਪਨੀ ਟਾਟਾ ਮੋਟਰਜ਼ ਨੇ ਜੈਪੁਰ 'ਚ ਆਪਣੇ ਯਾਤਰੀ ਵਾਹਨਾਂ ਦੇ ਤਿੰਨ ਨਵੇਂ ਸ਼ੋਅਰੂਮ 'ਚ ਵਰਕਸ਼ਾਪ ਸ਼ਨੀਵਾਰ ਨੂੰ ਖੋਲ੍ਹੇ। ਕੰਪਨੀ ਦੇ ਇਕ ਬਿਆਨ 'ਚ ਇਹ ਤਿੰਨ ਨਵੇਂ ਸ਼ੋਅਰੂਮ ਰਾਜਸਥਾਨ 'ਚ ਇਹ ਹੀ ਦਿਨ 'ਚ ਛੇ ਡੀਲਰਸ਼ਿਪ ਦੇ ਉਦਘਾਟਨ ਪ੍ਰੋਗਰਾਮ ਦੇ ਤਹਿਤ ਸ਼ੁਰੂ ਕੀਤੇ ਗਏ। ਕੰਪਨੀ ਨੂੰ ਉਮੀਦ ਹੈ ਕਿ ਇਨ੍ਹਾਂ ਨਵੇਂ ਸ਼ੋਅਰੂਮ ਦੇ ਨਾਲ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਪੂਰਾ ਕਰ ਪਾਵੇਗੀ। ਟਾਟਾ ਮੋਟਰਜ਼ ਦੇ ਪ੍ਰਧਾਨ ਮਯੰਕ ਪਾਰੀਕ ਨੇ ਇਸ ਦਾ ਉਦਘਾਟਨ ਕੀਤਾ। ਇਨ੍ਹਾਂ ਨਵੇਂ ਸ਼ੋਅਰੂਮ ਦੇ ਨਾਲ ਜੈਪੁਰ 'ਚ ਕੰਪਨੀ ਦੀ ਡੀਲਰਸ਼ਿਪ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।


author

Aarti dhillon

Content Editor

Related News