ਟਾਟਾ ਸਮੂਹ ਨੇ ਏਅਰ ਏਸ਼ੀਆ ’ਚ ਹਿੱਸੇਦਾਰੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
Tuesday, Dec 29, 2020 - 11:22 PM (IST)
ਮੁੰਬਈ - ਟਾਟਾ ਸਮੂਹ ਏਅਰ ਏਸ਼ੀਆ ਇੰਡੀਆ ਵਿਚ 83.67% ਦੀ ਹਿੱਸੇਦਾਰੀ ਖਰੀਦੇਗਾ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ ਇਹ ਹੁਣ ਟਾਟਾ ਅਤੇ ਏਅਰ ਏਸ਼ੀਆ ਦੇ ਵਿਚਕਾਰ ਇੱਕ ਸੰਯੁਕਤ ਉੱਦਮ ਹੈ। ਏਅਰ ਏਸ਼ੀਆ ਮਲੇਸ਼ੀਆ ਦੀ ਇਕ ਕੰਪਨੀ ਹੈ।
ਜਾਣਕਾਰੀ ਅਨੁਸਾਰ ਜਲਦੀ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਟਾਟਾ ਸੰਨਜ਼ ਦੀ ਮੌਜੂਦਾ ਸਮੇਂ ਏਅਰ ਏਸ਼ੀਆ ਵਿਚ 51% ਹਿੱਸੇਦਾਰੀ ਹੈ। ਜਦਕਿ ਬਾਕੀ ਏਅਰ ਏਸ਼ੀਆ ਬਰਹਾਦ ਕੋਲ ਹੈ। ਦਰਅਸਲ ਏਅਰ ਏਸ਼ੀਆ ਭਾਰਤੀ ਕਾਰੋਬਾਰ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ। ਇਸੇ ਲਈ ਉਹ ਇਸ ਵਿਚੋਂ ਆਪਣੀ ਪੂਰੀ ਹਿੱਸੇਦਾਰੀ ਨੂੰ ਵੇਚਣਾ ਚਾਹੁੰਦਾ ਹੈ।