ਜਨਵਰੀ ਤੋਂ ਮਿਲ ਸਕਦੀ ਹੈ ਇਨ-ਫਲਾਈਟ ਕੁਨੈਕਟੀਵਿਟੀ, ਚਲਾ ਸਕੋਗੇ ਨੈੱਟ
Thursday, Nov 28, 2019 - 10:32 PM (IST)

ਨਵੀਂ ਦਿੱਲੀ (ਇੰਟ.)-ਨਾਲਕੋ ਲਿਮਟਿਡ ਨੇ ਕਿਹਾ ਕਿ ਉਹ ਜਨਵਰੀ ਤੋਂ ਯਾਤਰੀਆਂ ਲਈ ਇਨ-ਫਲਾਈਟ ਕੁਨੈਕਟੀਵਿਟੀ ਦੀਆਂ ਸੇਵਾਵਾਂ ਸ਼ੁਰੂ ਕਰ ਸਕਦੀ ਹੈ। ਇਨ-ਫਲਾਈਟ ਕੁਨੈਕਟੀਵਿਟੀ ਨਾਲ ਯਾਤਰੀ ਉਡਾਣ ਦੌਰਾਨ ਕਾਲਿੰਗ ਦੇ ਨਾਲ ਇੰਟਰਨੈੱਟ ਸਰਫਿੰਗ ਦਾ ਵੀ ਆਨੰਦ ਲੈ ਸਕਣਗੇ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਦੂਰਸੰਚਾਰ ਵਿਭਾਗ ਤੋਂ ਇਨ-ਫਲਾਈਟ ਅਤੇ ਸਮੁੰਦਰੀ ਕੁਨੈਕਟੀਵਿਟੀ (ਆਈ. ਐੱਫ. ਐੱਮ. ਸੀ.) ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੈਂਸ ਪ੍ਰਾਪਤ ਕੀਤਾ ਸੀ।
ਟਾਟਾ ਸਮੂਹ ਦੀ ਕੰਪਨੀ ਨੇ ਕਿਹਾ ਕਿ ਉਮੀਦ ਹੈ ਕਿ ਉਹ ਡੇਢ ਮਹੀਨੇ ’ਚ ਇਨ-ਫਲਾਈਟ ਕੁਨੈਕਟੀਵਿਟੀ ਸੇਵਾਵਾਂ ਸ਼ੁਰੂ ਕਰ ਸਕਦੀ ਹੈ। ਹਾਲਾਂਕਿ ਟੈਰਿਫ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਗਿਆ ਕਿ ਇਸ ਨੂੰ ਅਜੇ ਹੋਰ ਦਰੁਸਤ ਕੀਤਾ ਜਾਣਾ ਹੈ।