Tata ਨੇ ਬਣਵਾਇਆ ਖ਼ਤਰਨਾਕ ਬੀਮਾਰੀ ਦੇ ਇਲਾਜ ਲਈ ਅਤਿ-ਆਧੁਨਿਕ ਹਸਪਤਾਲ, ਵਿਦੇਸ਼ਾਂ ਤੋਂ ਵੀ ਆਉਂਦੇ ਹਨ ਮਰੀਜ

Saturday, Oct 12, 2024 - 11:56 AM (IST)

ਮੁੰਬਈ - ਦੇਸ਼ ਦੇ ਰਤਨ ਅਤੇ ਉਦਯੋਗ ਖ਼ੇਤਰ ਦੇ ਦਿੱਗਜ ਕਾਰੋਬਾਰੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਤਨ ਟਾਟਾ ਨੇ ਉਦਯੋਗ ਦੇ ਨਾਲ-ਨਾਲ ਆਰਥਿਕ ਵਿਕਾਸ, ਸਿਹਤ ਦੇ ਖੇਤਰ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਨੂੰ ਦੇਸ਼ ਅਤੇ ਦੁਨੀਆ ਦਾ ਸਭ ਤੋਂ ਵਧੀਆ ਕੈਂਸਰ ਹਸਪਤਾਲ ਬਣਾਉਣ ਵਿੱਚ ਯੋਗਦਾਨ ਪਾਇਆ।

ਉਨ੍ਹਾਂ ਦੇ ਪਰਉਪਕਾਰ ਲਈ ਜੋ ਯੋਗਦਾਨ ਪਾਇਆ ਹੈ, ਉਸ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਰਤਨ ਟਾਟਾ ਨੇ ਸਭ ਤੋਂ ਖਤਰਨਾਕ ਬਿਮਾਰੀ ਕੈਂਸਰ ਦੀ ਰੋਕਥਾਮ ਅਤੇ ਇਲਾਜ ਲਈ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਨਿਰਮਾਣ ਕਰਵਾਇਆ।  ਮੌਜੂਦਾ ਸਮੇਂ ਮਹਾਰਾਸ਼ਟਰ ਦਾ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਨੂੰ ਸਭ ਤੋਂ ਵਧੀਆ ਕੈਂਸਰ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ। ਟਾਟਾ ਗਰੁੱਪ ਨੇ 1952 ਵਿੱਚ ਟਾਟਾ ਕੈਂਸਰ ਹਸਪਤਾਲ ਦੀ ਸ਼ੁਰੂਆਤ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰਤਨ ਟਾਟਾ ਨੇ ਇਸ ਹਸਪਤਾਲ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਹਸਪਤਾਲ ਵਿਚ ਮਿਲ ਰਹੀਆਂ ਕਈ ਸਹੂਲਤਾਂ

ਟਾਟਾ ਹਸਪਤਾਲ ਵਿੱਚ ਹਰ ਸਾਲ 70 ਹਜ਼ਾਰ ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਲਈ 700 ਬੈੱਡ ਅਤੇ ਮਰੀਜ਼ਾਂ ਦੀਆਂ ਸਰਜਰੀਆਂ ਲਈ ਅਤਿ-ਆਧੁਨਿਕ ਅਪਰੇਸ਼ਨ ਥੀਏਟਰ ਹਨ। ਇੱਥੇ ਮਰੀਜ਼ਾਂ ਨੂੰ ਸੀਟੀ, ਐਮਆਰਆਈ, ਪੀਈਟੀ-ਸੀਟੀ ਸਕੈਨ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਹਸਪਤਾਲ ਵਿੱਚ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਲਈ ਇੱਕ ਫੈਲੋਸ਼ਿਪ ਪ੍ਰੋਗਰਾਮ ਵੀ ਹੈ। ਇਹ ਹਸਪਤਾਲ ਅੰਤਰਰਾਸ਼ਟਰੀ ਕੈਂਸਰ ਸੰਸਥਾਵਾਂ ਨਾਲ ਵੀ ਸਹਿਯੋਗ ਕਰਦਾ ਹੈ। ਸਬਸਿਡੀ ਅਤੇ ਕਈ ਮਾਮਲਿਆਂ ਵਿੱਚ ਹਸਪਤਾਲ ਵਿੱਚ ਮਰੀਜ਼ਾਂ ਦਾ ਮੁਫਤ ਇਲਾਜ ਵੀ ਕੀਤਾ ਜਾਂਦਾ ਹੈ।

ਹਸਪਤਾਲ ਵਿੱਚ ਹਰ ਕਿਸਮ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ। ਕੈਂਸਰ ਦੇ ਮਰੀਜ਼ਾਂ ਨੂੰ ਆਨਲਾਈਨ ਸਲਾਹ ਵੀ ਦਿੱਤੀ ਜਾਂਦੀ ਹੈ। ਇਸ ਹਸਪਤਾਲ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇੱਥੇ ਲਿਮਫੋਬਲਾਸਟਿਕ ਲਿਊਕੇਮੀਆ (ਇੱਕ ਕਿਸਮ ਦਾ ਦੁਰਲੱਭ ਅਤੇ ਖਤਰਨਾਕ ਕੈਂਸਰ) ਦਾ ਇਲਾਜ ਕੀਤਾ ਜਾਂਦਾ ਹੈ। ਹਰ ਸਾਲ ਇਸ ਬਿਮਾਰੀ ਦੇ ਇਲਾਜ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਰੀਜ਼ ਆਉਂਦੇ ਹਨ। ਜਿਨ੍ਹਾਂ ਵਿੱਚੋਂ 70% ਤੋਂ ਵੱਧ ਦਾ ਇਲਾਜ ਲਗਭਗ ਮੁਫਤ ਕੀਤਾ ਜਾਂਦਾ ਹੈ।

ਮੁੰਬਈ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਹਨ ਹਸਪਤਾਲ

ਟਾਟਾ ਕੈਂਸਰ ਹਸਪਤਾਲ ਤੋਂ ਇਲਾਵਾ ਦੇਸ਼ ਭਰ ਵਿੱਚ ਟਾਟਾ ਮੈਮੋਰੀਅਲ ਸੈਂਟਰ ਦੇ ਕਈ ਹਸਪਤਾਲ ਹਨ। ਹਰ ਸਾਲ ਲਗਭਗ 120,000 ਨਵੇਂ ਕੈਂਸਰ ਦੇ ਮਰੀਜ਼ ਟਾਟਾ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਰਜਿਸਟਰ ਹੁੰਦੇ ਹਨ। ਇਨ੍ਹਾਂ ਵਿੱਚ ਮੁੰਬਈ ਦਾ ਕੈਂਸਰ ਮਹਾਂਮਾਰੀ ਵਿਗਿਆਨ ਕੇਂਦਰ ਵੀ ਸ਼ਾਮਲ ਹੈ। ਮੁੰਬਈ ਵਿੱਚ ਕੈਂਸਰ ਸੈਂਟਰ ਵਿੱਚ ਇਲਾਜ, ਖੋਜ ਅਤੇ ਸਿੱਖਿਆ ਲਈ CCE ਐਡਵਾਂਸਡ ਸੈਂਟਰ ਅਤੇ ਗੁਹਾਟੀ ਵਿੱਚ ਡਾ. ਭੁਵਨੇਸ਼ਵਰ ਬੋਰੋਹਾ ਕੈਂਸਰ ਇੰਸਟੀਚਿਊਟ ਹੈ। ਸਾਰੇ ਕੇਂਦਰਾਂ ਵਿੱਚ ਵਿਸ਼ਵ ਪੱਧਰੀ ਤਕਨੀਕ ਅਤੇ ਮਸ਼ੀਨਾਂ ਦੀ ਵਰਤੋਂ ਕਰਕੇ ਕੈਂਸਰ ਦਾ ਪਤਾ ਲਗਾਇਆ, ਨਿਦਾਨ ਅਤੇ ਇਲਾਜ ਕੀਤਾ ਜਾਂਦਾ ਹੈ।

ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਕੈਂਸਰ ਸੈਂਟਰ (MPMMCC) ਵਾਰਾਣਸੀ, ਉੱਤਰ ਪ੍ਰਦੇਸ਼ 

ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼

ਹੋਮੀ ਭਾਭਾ ਕੈਂਸਰ ਹਸਪਤਾਲ (HBCH) ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਮੁਜ਼ੱਫਰਪੁਰ ਦੇ ਬਿਹਾਰ

ਅਤਿ-ਆਧੁਨਿਕ ਹਸਪਤਾਲ

ਕੋਲਕਾਤਾ ਦਾ ਟਾਟਾ ਮੈਡੀਕਲ ਸੈਂਟਰ ਦੇਸ਼ ਭਰ ਵਿੱਚ ਕੈਂਸਰ ਦੇ ਇਲਾਜ ਲਈ ਜਾਣਿਆ ਜਾਂਦਾ ਹੈ। ਇਸ ਕੇਂਦਰ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਅਤਿ-ਆਧੁਨਿਕ ਇਲਾਜ ਦਿੱਤਾ ਜਾਂਦਾ ਹੈ। ਇੱਥੇ ਕੈਂਸਰ ਦਾ ਇਲਾਜ ਅਮਰੀਕਾ ਅਤੇ ਯੂਰਪ ਵਰਗਾ ਹੈ। ਕੈਂਸਰ ਦੇ ਮਰੀਜ਼ਾਂ ਲਈ, ਕਲੀਨਿਕਲ ਹੇਮਾਟੋਲੋਜੀ ਅਤੇ ਸੈਲੂਲਰ ਥੈਰੇਪੀ, ਪਲਾਸਟਿਕ ਅਤੇ ਪੁਨਰ ਨਿਰਮਾਣ ਸਰਜਰੀ, ਰੇਡੀਓ ਓਨਕੋਲੋਜੀ ਲਈ ਵਿਸ਼ਵ ਪੱਧਰੀ ਸਹੂਲਤਾਂ ਹਨ। ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੀ ਤਰ੍ਹਾਂ ਹੀ ਕੋਲਕਾਤਾ ਵਾਲਾ ਟਾਟਾ ਗਰੁੱਪ ਦਾ ਹਸਪਤਾਲ ਵੀ ਕੈਂਸਰ ਦੇ ਇਲਾਜ ਲਈ ਸਰਵੋਤਮ ਹਸਪਤਾਲ ਮੰਨਿਆ ਜਾਂਦਾ ਹੈ।


Harinder Kaur

Content Editor

Related News