ਭਾਰਤ ਦੇ IPO ਬਾਜ਼ਾਰ ’ਤੇ CEA ਨੇ ਦਿੱਤੀ ਚਿਤਾਵਨੀ, ਸ਼ੁਰੂਆਤੀ ਨਿਵੇਸ਼ਕਾਂ ਲਈ ਨਿਕਾਸੀ ਦਾ ਜ਼ਰੀਆ ਦੱਸਿਆ
Tuesday, Nov 18, 2025 - 11:51 AM (IST)
ਮੁੰਬਈ (ਭਾਸ਼ਾ) - ਸ਼ੇਅਰ ਵਿਕਰੀ ’ਚ ਤੇਜ਼ੀ ਦੇ ਦਰਮਿਆਨ ਭਾਰਤ ਦੇ ਮੁੱਖ ਆਰਥਕ ਸਲਾਹਕਾਰ (ਸੀ. ਈ. ਏ.) ਵੀ. ਅਨੰਤ ਨਾਗੇਸ਼ਵਰਨ ਨੇ ਸੋਮਵਾਰ ਨੂੰ ਇਸ ਗੱਲ ’ਤੇ ਅਫਸੋਸ ਪ੍ਰਗਟਾਇਆ ਕਿ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਕਿਸੇ ਉੱਦਮ ’ਚ ਸ਼ੁਰੂਆਤੀ ਨਿਵੇਸ਼ਕਾਂ ਲਈ ਨਿਕਾਸੀ ਦਾ ਜ਼ਰੀਆ ਬਣ ਰਿਹਾ ਹੈ, ਜਿਸ ਨਾਲ ਜਨਤਕ ਬਾਜ਼ਾਰਾਂ ਦੀ ਭਾਵਨਾ ਕਮਜ਼ੋਰ ਹੋ ਰਹੀ ਹੈ।
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਇੱਥੇ ਸੀ. ਆਈ. ਆਈ. ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਨਾਗੇਸ਼ਵਰਨ ਨੇ ਕਿਹਾ ਕਿ ਦੇਸ਼ ਦੇ ਪੂੰਜੀ ਬਾਜ਼ਾਰਾਂ ਨੂੰ ‘ਨਾ ਸਿਰਫ ਪੈਮਾਨੇ ’ਚ, ਸਗੋਂ ਮਕਸਦ ਦੇ ਲਿਹਾਜ਼ ਨਾਲ ਵੀ’ ਵਿਕਸਤ ਹੋਣਾ ਚਾਹੀਦਾ ਹੈ।
ਸੀ. ਈ. ਏ. ਨੇ ਕਹੀਆਂ ਇਹ ਵੀ ਗੱਲਾਂ
ਸੀ. ਈ. ਏ. ਨੇ ਬਾਜ਼ਾਰ ਪੂੰਜੀਕਰਨ ਜਾਂ ਵਾਅਦਾ-ਬਦਲ ਕਾਰੋਬਾਰ ਦੀ ਮਾਤਰਾ ਵਰਗੇ ਗਲਤ ਮਾਪਦੰਡ ਦਾ ਜਸ਼ਨ ਮਨਾਉਣ ਤੋਂ ਬਚਣ ਦੀ ਵੀ ਅਪੀਲ ਕੀਤੀ। ਨਾਲ ਹੀ ਇਹ ਸਪੱਸ਼ਟ ਕੀਤਾ ਇਹ ‘ਵਿੱਤੀ ਸੂਝ-ਬੂਝ’ ਦੇ ਉਪਾਅ ਨਹੀਂ ਹਨ, ਸਗੋਂ ਅਜਿਹੀਆਂ ਕੋਸ਼ਿਸ਼ਾਂ ਨਾਲ ‘ਸਿਰਫ ਘਰੇਲੂ ਬੱਚਤ ਨੂੰ ਉਤਪਾਦਕ ਨਿਵੇਸ਼ ਤੋਂ ਦੂਰ ਕਰਨ ਦਾ ਜੋਖਮ ਪੈਦਾ ਹੁੰਦਾ ਹੈ।’
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਉਨ੍ਹਾਂ ਕਿਹਾ ਕਿ ਹਾਲਾਂਕਿ, ਭਾਰਤ ਨੇ ਇਕ ਮਜ਼ਬੂਤ ਅਤੇ ਸੂਝਵਾਨ ਪੂੰਜੀ ਬਾਜ਼ਾਰ ਵਿਕਸਤ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਹਾਲਾਂਕਿ ਇਸ ਨੇ ਨਾਲ ਹੀ ‘ਥੋੜੇ ਚਿਰੇ ਕਮਾਈ ਪ੍ਰਬੰਧਨ ਦ੍ਰਿਸ਼ਟੀਕੋਣ’ ’ਚ ਵੀ ਯੋਗਦਾਨ ਦਿੱਤਾ ਹੈ, ਕਿਉਂਕਿ ਉਹ ਪ੍ਰਬੰਧਨ ਮਿਹਨਤਾਨਾ ਅਤੇ ਬਾਜ਼ਾਰ ਪੂੰਜੀਕਰਨ ’ਚ ਵਾਧੇ ਨਾਲ ਜੁੜੇ ਹਨ।
ਇਹ ਵੀ ਪੜ੍ਹੋ : 8th Pay Commission: ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ
ਅਪ੍ਰੈਲ-ਸਤੰਬਰ ਦੀ ਮਿਆਦ ’ਚ 55 ਭਾਰਤੀ ਕੰਪਨੀਆਂ ਨੇ ਆਈ. ਪੀ. ਓ. ਜਾਰੀ ਕਰ ਕੇ ਲੱਗਭਗ 65,000 ਕਰੋੜ ਰੁਪਏ ਜੁਟਾਏ ਹਨ। ਜ਼ਿਆਦਾਤਰ ਸ਼ੇਅਰ ਮੌਜੂਦਾ ਨਿਵੇਸ਼ਕਾਂ ਵੱਲੋਂ ਵਿਕਰੀ ਲਈ ਜਾਰੀ ਕੀਤੇ ਗਏ ਸਨ ਅਤੇ ਨਵੇਂ ਸ਼ੇਅਰ ਜਾਰੀ ਕਰਨ ਦੀ ਮਾਤਰਾ ਬਹੁਤ ਘੱਟ ਸੀ, ਜਿਸ ਨਾਲ ਕਿਸੇ ਕੰਪਨੀ ਨੂੰ ਕੋਈ ਫਾਇਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਲੰਮੀ ਮਿਆਦ ਦੀ ਫੰਡਿੰਗ ਲਈ ਮੁੱਖ ਤੌਰ ’ਤੇ ਬੈਂਕ ਕਰਜ਼ੇ ’ਤੇ ਨਿਰਭਰ ਨਹੀਂ ਰਹਿ ਸਕਦੀ ਹੈ। ਸੀ. ਈ. ਏ. ਨੇ ਲੰਮੀ ਮਿਆਦ ਦੇ ਮਕਸਦਾਂ ਦੀ ਫੰਡਿੰਗ ਲਈ ਡੂੰਘੇ ਬਾਂਡ ਬਾਜ਼ਾਰ ਨੂੰ ‘ਰਣਨੀਤਕ ਜ਼ਰੂਰਤ’ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤੀ ਨਿੱਜੀ ਖੇਤਰ ਨੂੰ ਚੌਕਸ ਰਹਿਣ ਅਤੇ ਜੋਖਮ ਤੋਂ ਬਚਣ ਲਈ ਲੋੜੀਂਦੇ ਕਾਰਨ ਮਿਲ ਗਏ ਹਨ। ਨਿਵੇਸ਼ ਸਬੰਧੀ ਫ਼ੈਸਲਾ ਨਹੀਂ ਲਏ ਜਾਣੇ ਚਾਹੀਦੇ, ਕਿਉਂਕਿ ਇਸ ਨਾਲ ਦੇਸ਼ ਦੇ ਸਾਹਮਣੇ ਮੌਜੂਦ ਰਣਨੀਤਕ ਰੁਕਾਵਟਾਂ ਮੌਕਿਆਂ ’ਚ ਬਦਲ ਸਕਦੀਆਂ ਹਨ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
