NCLAT ਨੇ Essar steel ਸਟੀਲ ਮਾਮਲੇ ''ਚ ਫੈਸਲਾ ਲੈਣ ਦੀ ਤਾਰੀਖ 19 ਫਰਵਰੀ ਤੱਕ ਵਧਾਈ
Tuesday, Feb 12, 2019 - 03:41 PM (IST)
ਨਵੀਂ ਦਿੱਲੀ — ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ(NCLAT) ਨੇ ਮੰਗਲਵਾਰ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(NCLT) ਦੀ ਅਹਿਮਦਾਬਾਦ ਸ਼ਾਖਾ ਨੂੰ ਐਸ.ਆਰ. ਸਟੀਲ ਮਾਮਲੇ 'ਚ ਫੈਸਲਾ ਲੈਣ ਲਈ ਇਕ ਹੋਰ ਹਫਤੇ ਦਾ ਸਮਾਂ ਦਿੱਤਾ ਹੈ। ਹੁਣ ਉਸਨੇ ਇਹ ਫੈਸਲਾ 19 ਫਰਵਰੀ ਤੱਕ ਲੈਣਾ ਹੈ। ਐਨ.ਸੀ.ਐਲ.ਟੀ. ਅਹਿਮਦਾਬਾਦ ਨੂੰ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਐਸਆਰ ਸਟੀਲ ਨੂੰ ਸੁਧਾਰਨ ਸਮਰੱਥਾ ਪ੍ਰਕਿਰਿਆ ਦੇ ਮਾਮਲੇ ਵਿਚ ਐਸਆਰ ਮਿੱਤਲ ਵਲੋਂ ਲਗਾਈ ਗਈ 42,000 ਕਰੋੜ ਰੁਪਏ ਦੀ ਹੱਲ ਬੋਲੀ 'ਤੇ ਫੈਸਲਾ ਕਰਨਾ ਹੈ। ਜਸਟਿਸ ਐਸ.ਜੇ. ਮੁਖੋਇਉਪਾਧਿਆਏ ਦੀ ਅਗਵਾਈ ਵਾਲੀ ਦੋ ਮੈਂਬਰੀ ਬੈਂਚ ਨੇ ਐਨ.ਸੀ.ਐੱਲ.ਟੀ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ 'ਤੇ 19 ਫਰਵਰੀ ਤੱਕ ਫੈਸਲਾ ਲੈ ਲੈਣ। ਸੁਣਵਾਈ ਦੇ ਦੌਰਾਨ ਐਨ.ਸੀ.ਐਲ.ਟੀ. ਨੇ ਦੱਸਿਆ ਕਿ ਅਹਿਮਦਾਬਾਦ ਬੈਂਚ ਨੇ ਓਪਰੇਸ਼ਨ ਲਈ ਐਸ.ਆਰ. ਸਟੀਲ ਨੂੰ ਕਰਜ਼ਾ ਦੇਣ ਵਾਲਿਆਂ ਦੀ ਪਟੀਸ਼ਨ 'ਤੇ ਸੁਣਵਾਈ ਕਰ ਲਈ ਹੈ ਅਤੇ ਮੰਗਲਵਾਰ ਨੂੰ ਉਹ ਐਸ.ਆਰ. ਦੇ ਬਾਕੀ ਰਹਿੰਦੇ ਨਿਰਦੇਸ਼ਕਾਂ ਦਾ ਪੱਖ ਸੁਣਨਗੇ। ਇਸ ਤੋਂ ਪਹਿਲੇ 4 ਫਰਵਰੀ ਨੂੰ ਐਨ.ਸੀ.ਐਲ.ਟੀ. ਨੇ ਐਨ.ਸੀ.ਏ.ਐਲ.ਟੀ. ਅਹਿਮਦਾਬਾਦ ਤੋਂ 11 ਫਰਵਰੀ ਤੱਕ ਇਸ ਮਾਮਲੇ 'ਚ ਫੈਸਲਾ ਲੈਣ ਲਈ ਕਿਹਾ ਸੀ। ਐਸ.ਆਰ. ਮਿੱਤਲ ਨੇ ਕਰਜ਼ੇ 'ਚ ਡੁੱਬੀ ਐਸ.ਆਰ. ਸਟੀਲ ਦੇ ਰਲੇਵੇਂ ਲਈ 42,000 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਇਸ ਨੂੰ ਐਸ.ਆਰ. ਨੂੰ ਕਰਜ਼ਾ ਦੇਣ ਵਾਲੇ ਕਰਜ਼ਦਾਤਿਆਂ ਦੀ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਐਨ.ਸੀ.ਐਲ.ਟੀ. ਦਾ ਇਸ ਨੂੰ ਆਗਿਆ ਦੇਣਾ ਬਾਕੀ ਹੈ।
