ਸਿੰਟੈਕਸ ਇੰਡਸਟਰੀਜ਼ ਨੂੰ 35.1 ਕਰੋੜ ਦਾ ਮੁਨਾਫਾ
Monday, Jul 31, 2017 - 04:24 PM (IST)
ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਿੰਟੈਕਸ ਇੰਡਸਟਰੀਜ਼ ਨੂੰ 35.1 ਕਰੋੜ ਰੁਪਏ ਦਾ ਮੁਨਾਫਾ ਹੋਇਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਿੰਟੈਕਸ ਇੰਡਸਟਰੀਜ਼ ਨੂੰ 2.5 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਿੰਟੈਕਸ ਇੰਡਸਟਰੀਜ਼ ਦੀ ਆਮਦਨ 2.8 ਗੁਣਾ ਵਧ ਕੇ 687.6 ਕਰੋੜ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਿੰਟੈਕਸ ਇੰਡਸਰੀਜ਼ ਦੀ ਆਮਦਨ 247.7 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਿੰਟੈਕਸ ਇੰਡਸਟਰੀਜ਼ ਦਾ ਐਬਿਟਡਾ 40.9 ਕਰੋੜ ਰੁਪਏ ਵਧ ਕੇ 75.7 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਿੰਟੈਕਸ ਇੰਡਸਟਰੀ ਦਾ ਐਬਿਟਡਾ ਮਾਰਜਨ 16.5 ਫੀਸਦੀ ਤੋਂ ਘੱਟ ਕੇ 11 ਫੀਸਦੀ ਰਿਹਾ।
