ਸਿੰਡੀਕੇਟ ਬੈਂਕ ਨੇ MCLR ''ਚ 0.05 ਫੀਸਦੀ ਦੀ ਕੀਤੀ ਕਟੌਤੀ

Saturday, Jul 13, 2019 - 10:02 AM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਸਿੰਡੀਕੇਟ ਬੈਂਕ ਨੇ ਵੱਖ-ਵੱਖ ਪਰਿਪੱਕਤਾ ਸਮੇਂ ਲਈ ਫੰਡ ਦੀ ਸੀਮਾਂਤ ਲਾਗਤ ਆਧਾਰਿਕ ਕਰਜ਼ ਵਿਆਜ ਦਰ (ਐੱਮ.ਸੀ.ਐੱਲ.ਆਰ) 'ਚ 0.05 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਕਟੌਤੀ 15 ਜੂਨ ਤੋਂ ਪ੍ਰਭਾਵੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਇਸ ਸਾਲ ਦੀ ਬੈਂਕਮਾਰਕ ਐੱਮ.ਸੀ.ਐੱਲ.ਆਰ. ਨੂੰ ਘਟਾ ਕੇ 8.60 ਫੀਸਦੀ ਕੀਤਾ ਗਿਆ ਹੈ। ਅਜੇ ਤੱਕ ਇਹ ਦਰ 8.65 ਫੀਸਦੀ ਸੀ। ਇਕ ਦਿਨ, ਇਕ, ਤਿੰਨ ਅਤੇ ਛੇ ਮਹੀਨੇ ਦੀ ਐੱਮ.ਸੀ.ਐੱਲ.ਆਰ. ਨੂੰ 0.05 ਫੀਸਦੀ ਘਟਾ ਕੇ ਕ੍ਰਮਵਾਰ 8.15 ਫੀਸਦੀ, 8.25 ਫੀਸਦੀ, 8.45 ਫੀਸਦੀ ਅਤੇ 8.55 ਫੀਸਦੀ ਕੀਤਾ ਗਿਆ ਹੈ। ਬੈਂਕ ਨੇ ਆਪਣੀ ਆਧਾਰ ਦਰ ਨੂੰ 9.50 ਫੀਸਦੀ 'ਤੇ ਕਾਇਮ ਰੱਖਿਆ ਹੈ। ਉੱਧਰ ਬੈਂਕਮਾਰਕ ਪ੍ਰਮੁੱਖ ਕਰਜ਼ ਦਰ (ਬੀ.ਪੀ.ਐੱਲ.ਆਰ) ਨੂੰ ਵੀ 13.85 ਫੀਸਦੀ ਤੋਂ ਯਥਾਵਤ ਰੱਖਿਆ ਗਿਆ ਹੈ।


Aarti dhillon

Content Editor

Related News