ਸਵਿਗੀ ਨੇ ਵੱਡੇ ਆਰਡਰ ਨੂੰ ਪੂਰਾ ਕਰਨ ਲਈ ‘ਐਕਸਐੱਲ’ ਬੇੜਾ ਪੇਸ਼ ਕੀਤਾ
Sunday, Oct 06, 2024 - 05:24 PM (IST)

ਨਵੀਂ ਦਿੱਲੀ (ਭਾਸ਼ਾ) – ਆਨਲਾਈਨ ਆਰਡਰ ’ਤੇ ਖਾਣ-ਪੀਣ ਵਾਲਾ ਸਾਮਾਨ ਪਹੁੰਚਾਉਣ ਵਾਲੇ ਮੰਚ ਸਵਿਗੀ ਨੇ ਸ਼ਨੀਵਾਰ ਨੂੰ ਵੱਡੇ ਆਰਡਰ ਨੂੰ ਇਕ ਵਾਰ ’ਚ ਪੂਰਾ ਕਰਨ ਲਈ ਰਸਮੀ ਤੌਰ ’ਤੇ ‘ਐਕਸਐੱਲ’ ਬੇੜੇ ਨੂੰ ਪੇਸ਼ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਸਵਿਗੀ ਨੇ ਖਾਣ-ਪੀਣ ਦੇ ਉਤਪਾਦ 10 ਮਿੰਟਾਂ ’ਚ ਪਹੁੰਚਾਉਣ ਵਾਲੀ ਸੇਵਾ ‘ਬੋਲਟ’ ਪੇਸ਼ ਕੀਤੀ ਸੀ। ਹਾਲਾਂਕਿ ਇਹ ਸੇਵਾ ਫਿਲਹਾਲ ਚੋਣਵੇਂ ਸ਼ਹਿਰਾਂ ’ਚ ਮਿਲਦੀ ਹੈ।
ਸਵਿਗੀ ਆਪਣਾ ਇਨੀਸ਼ੀਅਲ ਪਬਲਿਕ ਆਫਰਿੰਗ (ਆਈ. ਪੀ. ਓ.) ਵੀ ਲਿਆਉਣ ਦੀ ਤਿਆਰੀ ’ਚ ਹੈ। ਪਿਛਲੇ ਕੁਝ ਸਮੇਂ ਤੋਂ ਪਾਇਲਟ ਆਧਾਰ ’ਤੇ ਚੱਲ ਰਹੇ ਇਸ ‘ਐਕਸਐੱਲ’ ਬੇੜੇ ਨੂੰ ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਾਲੇ ਦਿਨ ਗੁਰੂਗ੍ਰਾਮ ਵਿਚ ਰਸਮੀ ਤੌਰ ’ਤੇ ਸ਼ੁਰੂ ਕੀਤਾ ਗਿਆ ਹੈ।