ਦਸੰਬਰ ''ਚ ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਵਿਕਰੀ ''ਚ ਮਾਮੂਲੀ ਗਿਰਾਵਟ

Friday, Jan 03, 2020 - 11:59 AM (IST)

ਦਸੰਬਰ ''ਚ ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਵਿਕਰੀ ''ਚ ਮਾਮੂਲੀ ਗਿਰਾਵਟ

ਨਵੀਂ ਦਿੱਲੀ—ਸੁਜ਼ੂਕੀ ਮੋਟਰਸਾਈਕਲ ਇੰਡੀਆ ਲਿਮਟਿਡ (ਐੱਸ.ਐੱਮ.ਆਈ.ਪੀ.ਐੱਲ.) ਨੇ ਬੁੱਧਵਾਰ ਨੂੰ ਦੱਸਿਆ ਕਿ ਦਸਬੰਰ 2019 'ਚ ਉਸ ਦੇ ਕੁੱਲ ਵਿਕਰੀ 52,351 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਤੋਂ ਨਾ ਮਾਤਰ ਹੀ ਘੱਟ ਹੈ। ਕੰਪਨੀ ਨੇ ਇਕ ਸਾਲ ਪਹਿਲਾਂ 52,362 ਵਾਹਨ ਵੇਚੇ ਸਨ। ਐੱਸ.ਐੱਮ.ਆਈ.ਪੀ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ ਦਸੰਬਰ 19 'ਚ ਉਸ ਦੀ ਘਰੇਲੂ ਵਿਕਰੀ 1.1 ਫੀਸਦੀ ਵਧ ਕੇ 44,368 ਇਕਾਈ ਰਹੀ। ਦਸੰਬਰ 18 'ਚ ਇਹ ਅੰਕੜਾ 43,874 ਸੀ। ਐੱਸ.ਐੱਮ.ਆਈ.ਪੀ.ਐੱਲ. ਦੇ ਪ੍ਰਬੰਧ ਨਿਰਦੇਸ਼ਕ ਕੋਈਚਿਰੋ ਹੀਰਾਓ ਨੇ ਕਿਹਾ ਕਿ ਬਾਜ਼ਾਰ 'ਚ ਮੰਦੀ ਦੇ ਬਾਵਜੂਦ ਸਾਲ 2019 'ਚ ਉਸ ਦੀ ਕੰਪਨੀ ਵਾਧੇ ਦੀ ਰਾਹ 'ਤੇ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਸਾਲ 2020 'ਚ ਐਂਟਰੀ ਕਰਨ ਦੇ ਨਾਲ ਅਸੀਂ ਸਮੇਂ ਤੋਂ ਪਹਿਲਾਂ ਆਪਣੇ ਸਾਰੇ ਉਤਪਾਦਾਂ 'ਚ ਬੀ.ਐੱਸ6 ਮਾਨਕ ਦਾ ਅਨੁਪਾਲ ਕਰਨ ਦੇ ਵੱਲ ਵਧ ਰਹੇ ਹਾਂ।


author

Aarti dhillon

Content Editor

Related News