ਫਿਊਚਰਜ਼ ਅਤੇ ਆਪਸ਼ਨਸ ਸੈਗਮੈਂਟ ’ਚ ਨਿਵੇਸ਼ਕਾਂ ਦੀ ਰੁਚੀ ਦੇਖ ਕੇ ਹੈਰਾਨ : ਬੁੱਚ
Tuesday, Nov 21, 2023 - 01:43 PM (IST)
ਮੁੰਬਈ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁੱਚ ਨੇ ਕਿਹਾ ਕਿ ਉਹ ਨਿਵੇਸ਼ਕਾਂ ਦੀ ਫਿਊਚਰਜ਼ ਅਤੇ ਆਪਸ਼ਨਸ ਸੈਗਮੈਂਟ ਖੇਤਰ ’ਚ ਰੁਚੀ ਦੇਖ ਕੇ ਹੈਰਾਨ ਅਤੇ ਉਲਝਣ ’ਚ ਹੈ। ਇਹ ਸਥਿਤੀ ਉਦੋਂ ਹੈ ਜਦੋਂ ਇਸ ਵਿਚ ਨਿਵੇਸ਼ ਕਰਨ ਵਾਲੇ 90 ਫੀਸਦੀ ਲੋਕਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਵੇਸ਼ਕਾਂ ਨੂੰ ਲੰਬੀ ਮਿਆਦ ’ਤੇ ਧਿਆਨ ਦੇਣ ਦੀ ਲੋੜ ਹੈ। ਇਸ ਰਣਨੀਤੀ ਨਾਲ ਮਹਿੰਗਾਈ ਤੋਂ ਉੱਪਰ ਰਿਟਰਨ ਦੀ ਕਾਫੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO
ਸੇਬੀ ਮੁਖੀ ਨੇ ਇੱਥੇ ਏਸ਼ੀਆ ਦੇ ਸਭ ਤੋਂ ਪੁਰਾਣੇ ਸ਼ੇਅਰ ਬਾਜ਼ਾਰ ਬੰਬੇ ਸਟਾਕ ਐਕਸਚੇਂਜ (ਬੀ.ਐੱਸ. ਈ.) ਵਿਚ ਨਿਵੇਸ਼ਕ ਜੋਖਮ ਬਚਾਅ ਪਹੁੰਚ (ਆਈ. ਆਰ. ਆਰ. ਏ.) ਮੰਚ ਸ਼ੁਰੂ ਕੀਤੇ ਜਾਣ ਦੌਰਾਨ ਪੂੰਜੀ ਬਾਜ਼ਾਰ ਰੈਗੂਲੇਟਰ ਦੀ ਹਾਲ ਹੀ ਦੀ ਖੋਜ ਦਾ ਜ਼ਿਕਰ ਕੀਤਾ। ਇਸ ਦੇ ਮੁਤਾਬਕ ਫਿਊਚਰਜ਼ ਅਤੇ ਆਪਸ਼ਨਸ ਸੈਗਮੈਂਟ (ਐੱਫ. ਐਂਡ ਓ.) ਵਿਚ 45.24 ਲੱਖ ਨਿੱਜੀ ਕਾਰੋਬਾਰੀਆਂ ’ਚੋਂ ਸਿਰਫ 11 ਫੀਸਦੀ ਨੇ ਲਾਭ ਕਮਾਇਆ ਹੈ। ਖੋਜ ਮੁਤਾਬਕ ਮਹਾਮਾਰੀ ਦੌਰਾਨ ਐੱਫ. ਐਂਡ ਓ. ਸੈਗਮੈਂਟ ਵਿਚ ਨਿਵੇਸ਼ਕਾਂ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। ਨਿੱਜੀ ਕਾਰੋਬਾਰੀਆਂ ਦੀ ਕੁੱਲ ਗਿਣਤੀ ਵਿੱਤੀ ਸਾਲ 2018-19 ਦੇ 7.1 ਲੱਖ ਦੇ ਮੁਕਾਬਲੇ 500 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ।
ਇਹ ਵੀ ਪੜ੍ਹੋ : ਭਾਰਤ ਦੀ 4,000 ਬਿਲੀਅਨ ਡਾਲਰ ਦੀ ਆਰਥਿਕਤਾ ਹੋਣ ਦੀ ਖ਼ਬਰ, ਕੋਈ ਅਧਿਕਾਰਤ ਪੁਸ਼ਟੀ ਨਹੀਂ
ਉਨ੍ਹਾਂ ਨੇ ਸਾਰਿਆਂ ਨੂੰ ਨਿਵੇਸ਼ ਲਈ ਲੰਬੀ ਮਿਆਦ ਦਾ ਨਜ਼ਰੀਆ ਅਪਣਾਉਣ ਦੀ ‘ਅਪੀਲ’ ਕੀਤੀ। ਉਨ੍ਹਾਂ ਨੇ ਕਿਹਾ ਕਿ ਫਿਊਚਰਜ਼ ਅਤੇ ਆਪਸ਼ਨਸ ਸੈਗਮੈਂਟ ’ਚ ਰੋਜ਼ਾਨਾ ਪੈਸੇ ਗੁਆਉਣ ਨਾਲੋਂ ਚੰਗਾ ਲੰਬੀ ਮਿਆਦ ਦਾ ਨਿਵੇਸ਼ ਹੈ, ਜਿਸ ਵਿਚ ਚੰਗੇ ਰਿਟਰਨ ਦੀ ਬਿਹਤਰ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰੋਕਿੰਗ ਉਦਯੋਗ ਅਤੇ ਸ਼ੇਅਰ ਬਾਜ਼ਾਰ ਸੰਚਾਲਨ ਦੇ ਪੱਧਰ ਚੀਜ਼ਾਂ ਨੂੰ ਸੌਖਾਲਾ ਬਣਾਉਣ ਅਤੇ ਮਾਪਦੰਡ ਤੈਅ ਕਰਨ ਨੂੰ ਲੈ ਕੇ 50 ਚੀਜ਼ਾਂ ’ਤੇ ਧਿਆਨ ਦੇਣ ਲਈ ਸੰਭਵ ਹੀ ਸਹਿਮਤ ਹੋ ਗਏ ਹਨ। ਸੇਬੀ ਮੁਖੀ ਨੇ ਨਾਲ ਮਿਲ ਕੇ ਕੰਮ ਕਰਨ ਲਈ ਸਬੰਧਤ ਪੱਖਾਂ ਦੀ ਸ਼ਲਾਘਾ ਵੀ ਕੀਤੀ।
ਇਹ ਵੀ ਪੜ੍ਹੋ : World Cup 2023 ਤੋਂ ਭਾਰਤੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ, ਮਿਲੇਗੀ 22,000 ਕਰੋੜ ਰੁਪਏ ਦੀ ਬੂਸਟਰ ਡੋਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8