ਨੋਟਬੰਦੀ ''ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ: ਸੀਤਾਰਮਨ

Tuesday, Jan 03, 2023 - 11:00 AM (IST)

ਨੋਟਬੰਦੀ ''ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ: ਸੀਤਾਰਮਨ

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੰਬਰ 2016 ਦੇ ਨੋਟਬੰਦੀ ਨੂੰ ਬਰਕਰਾਰ ਰੱਖਣ ਵਾਲੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਸੀਤਾਰਮਨ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕਈ ਟਵਿੱਟਰ ਪੋਸਟਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, ''ਨੋਟਬੰਦੀ 'ਤੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸਵਾਗਤਯੋਗ ਹੈ। ਸੰਵਿਧਾਨਕ ਬੈਂਚ ਨੇ ਇਸ ਮਾਮਲੇ ਦੀ ਧਿਆਨ ਨਾਲ ਜਾਂਚ ਕਰਨ ਤੋਂ ਬਾਅਦ ਆਪਣੇ ਫੈਸਲੇ 'ਚ 4:1 ਦੇ ਬਹੁਮਤ ਨਾਲ ਨੋਟਬੰਦੀ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਇਸ ਨਾਲ ਜੁੜੀਆਂ ਕਈ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।"

8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਅਚਾਨਕ ਐਲਾਨ ਕੀਤਾ। ਸਰਕਾਰ ਨੇ ਕਾਲੇ ਧਨ 'ਤੇ ਰੋਕ ਲਗਾਉਣ ਅਤੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਇਸ ਅਚਾਨਕ ਫੈਸਲੇ ਦਾ ਉਦੇਸ਼ ਦੱਸਿਆ ਸੀ।

ਆਪਣੇ ਟਵੀਟ 'ਚ ਵਿੱਤ ਮੰਤਰੀ ਨੇ ਅਦਾਲਤ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ, "ਸਰਕਾਰ ਅਤੇ ਰਿਜ਼ਰਵ ਬੈਂਕ ਵਿਚਾਲੇ ਛੇ ਮਹੀਨਿਆਂ ਤੋਂ ਸਲਾਹ-ਮਸ਼ਵਰਾ ਚੱਲ ਰਿਹਾ ਸੀ। ਅਜਿਹਾ ਕਦਮ ਚੁੱਕਣ ਦਾ ਸਹੀ ਕਾਰਨ ਹੈ ਅਤੇ ਇਹ ਅਨੁਪਾਤ ਦੀ ਪ੍ਰੀਖਿਆ 'ਚੋਂ ਖ਼ਰਾ ਲੰਘਦਾ ਹੈ।" ਸਿਰਫ਼ ਕੇਂਦਰ ਤੋਂ ਪ੍ਰਸਤਾਵ ਆਉਣ ਨਾਲ ਫ਼ੈਸਲਾ ਲੈਣ ਦੀ ਪ੍ਰਕਿਰਿਆ ਖ਼ਰਾਬ ਨਹੀਂ ਹੋ ਸਕਦੀ।"

ਉਨ੍ਹਾਂ ਕਿਹਾ ਕਿ ਬਹੁਮਤ ਦੇ ਫੈਸਲੇ ਨਾਲ ਅਸਹਿਮਤ ਹੋਣ ਵਾਲੇ ਜੱਜ ਨੇ ਵੀ ਨੋਟਬੰਦੀ ਦੇ ਕਦਮ ਨੂੰ ਨੇਕ ਇਰਾਦਾ ਵਾਲਾ ਕਦਮ ਮੰਨਿਆ ਹੈ।


 


author

Harinder Kaur

Content Editor

Related News