ਅਮਰੀਕਾ ਨੇ ਰੋਕੀ ਕੋਰੋਨਾ ਵੈਕਸੀਨ ਲਈ ਵਰਤੇ ਜਾਂਦੇ ਕੱਚੇ ਮਾਲ ਦੀ ਸਪਲਾਈ, 'ਸੀਰਮ' ਦੀਆਂ ਮੁਸ਼ਕਲਾਂ ਵਧੀਆਂ
Friday, Apr 09, 2021 - 02:23 PM (IST)

ਲੰਡਨ - ਭਾਰਤ ਵਿਚ ਕੋਰੋਨਾ ਵਾਇਰਸ ਮੁੜ ਤੋਂ ਪੈਰ ਪਸਾਰ ਰਿਹਾ ਹੈ। ਭਾਰਤ ਵਿਚ ਬੀਤੇ 24 ਘੰਟਿਆ ਦਰਮਿਆਨ 126000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਦਵਾਈ ਦੀ ਮੰਗ ਵਧ ਰਹੀ ਹੈ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਸਰਕਾਰ ਨੂੰ ਇਕ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਵਾਈ ਬਣਾਉਣ ਵਾਲੀ ਸੀਰਮ ਦੇ ਮੁਖੀ ਅਦਾਰ ਪੂਨੇਵਾਲਾ ਨੇ ਕਿਹਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਐਸਟਰਾਜੈਨਿਕ ਵੈਕਸੀਨ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਸਪਲਾਈ ਰੋਕ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲਾਇਸੈਂਸ ਸ਼ੁਦਾ ਐਸਟਰਾਜੈਨਿਕ ਵੈਕਸੀਨ ਦੀ ਵਿਸ਼ਵ ਭਰ ਵਿਚ ਸਪਲਾਈ ਕੀਤੀ ਜਾ ਰਹੀ ਹੈ। ਕੰਪਨੀ ਮੌਜੂਦਾ ਸਮੇਂ ਵਿਚ ਕੱਚੇ ਮਾਲ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ।
ਇਸ ਤੋਂ ਪਹਿਲਾਂ ਕੰਪਨੀ 60 ਮਿਲੀਅਨ ਖ਼ੁਰਾਕਾਂ ਦਾ ਪ੍ਰਤੀ ਮਹੀਨਾ ਉਤਪਾਦਨ ਕਰ ਰਹੀ ਸੀ। ਭਾਰਤ ਦੇ ਕਈ ਸੂਬੇ ਐਸਟਾਜੈਨਿਕ ਦਵਾਈ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਸੀਰਮ ਕੰਪਨੀ ਦੇ ਮੁਖੀ ਪੂਨੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਵਾਈ ਦੀ ਮੰਗ ਭਾਰਤ ਵਿਚ ਪਹਿਲ ਦੇ ਆਧਾਰ ਤੇ ਪੂਰੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।