Google ’ਚ ਛਾਂਟੀ ਦਰਮਿਆਨ ਸੁੰਦਰ ਪਿਚਾਈ ਨੇ 2022 ’ਚ 22.6 ਕਰੋੜ ਡਾਲਰ ਕਮਾਏ
Sunday, Apr 23, 2023 - 10:05 AM (IST)

ਸੈਨ ਫ੍ਰਾਂਸਿਸਕੋ (ਅਨਸ) – ਗੂਗਲ ਦੀ ਮੂਲ ਕੰਪਨੀ ਅਲਫਾਬੈਟ ’ਚ ਨੌਕਰੀਆਂ ’ਚ ਕਟੌਤੀ ਦਰਮਿਆਨ ਇਸ ਦੇ ਸੀ. ਈ. ਓ. ਸੁੰਦਰ ਪਿਚਾਈ ਨੂੰ 2022 ’ਚ ਕਰੀਬ 22.6 ਕਰੋੜ ਡਾਲਰ ਯਾਨੀ 1,854 ਕਰੋੜ ਰੁਪਏ ਤਨਖਾਹ ਮਿਲੀ। ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਨਾਲ ਟੈੱਕ ਦਿੱਗਜ਼ ਦੀ ਫਾਈਲਿੰਗ ਮੁਤਾਬਕ ਪਿਚਾਈ ਦੀ ਕਮਾਈ ’ਚ ਲਗਭਗ 218 ਮਿਲੀਅਨ ਡਾਲਰ ਦੇ ਸਟਾਕ ਐਵਾਰਡ ਸ਼ਾਮਲ ਹਨ। ਇਹ ਤਨਖਾਹ ਗੂਗਲ ਦੇ ਆਮ ਕਰਮਚਾਰੀਆਂ ਦੀ ਤਨਖਾਹ ਤੋਂ 800 ਗੁਣਾ ਵੱਧ ਹੈ। ਗੂਗਲ ਦੀ ਪੇਰੈਂਟ ਕੰਪਨੀ ਨੇ ਇਹ ਵਧੀ ਹੋਈ ਤਨਖਾਹ ਸੁੰਦਰ ਪਿਚਾਈ ਦੇ ਕੰਮ ਅਤੇ ਨਵੇਂ ਪ੍ਰੋਡਕਟ ਦੀ ਲਾਂਚਿੰਗ ’ਤੇ ਪ੍ਰਮੋਸ਼ਨ ਦੇ ਤਹਿਤ ਦਿੱਤੀ ਹੈ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ: ਦੁਨੀਆ 'ਚ ਸਭ ਤੋਂ ਵੱਧ ਮਹਿਲਾ ਪਾਇਲਟ ਭਾਰਤ 'ਚ
ਰਿਪੋਰਟਸ ਮੁਤਾਬਕ ਪਿਚਾਈ ਦੀ ਤਨਖਾਹ ਪਿਛਲੇ 3 ਸਾਲਾਂ ਤੋਂ 20 ਲੱਖ ਡਾਲਰ ’ਤੇ ਸਥਿਰ ਬਣੀ ਹੋਈ ਹੈ। 20 ਜਨਵਰੀ ਨੂੰ ਗੂਗਲ ਦੇ ਸੀ. ਈ. ਓ. ਨੇ ਕਰਮਚਾਰੀਆਂ ਨੂੰ ਲਿਖੀ ਇਕ ਚਿੱਠੀ ’ਚ ਪੁਸ਼ਟੀ ਕੀਤੀ ਕਿ ਗਲੋਬਲ ਪੱਧਰ ’ਤੇ ਲਗਭਗ 12,000 ਲੋਕਾਂ ਦੀ ਛਾਂਟੀ ਕੀਤੀ ਜਾਏਗੀ ਜੋ ਕੁੱਲ ਵਰਕਫੋਸ ਦਾ 6 ਫੀਸਦੀ ਤੋਂ ਵੱਧ ਹੈ। ਛਾਂਟੀ ਦਰਮਿਆਨ ਤਕਨੀਕੀ ਦਿੱਗਜ਼ ਗੂਗਲ ਆਪਣੇ ਮੌਜੂਦਾ ਕਰਮਚਾਰੀਆਂ ਲਈ ਮੁਫਤ ਸਨੈਕਸ ਸਮੇਤ ਅਨੇਕਾਂ ਪੱਧਰਾਂ ’ਤੇ ਕਟੌਤੀ ਕਰ ਰਿਹਾ ਹੈ। ਕੰਪਨੀ ਦੀ ਰਸੋਈ ਇਨੀਂ ਦਿਨੀਂ ਬੰਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Apple ਦੇ ਕਰਮਚਾਰੀਆਂ ਦੀ ਡਿਗਰੀ ਜਾਣ ਕੇ ਹੋ ਜਾਵੋਗੇ ਹੈਰਾਨ, ਤਨਖਾਹ ਵੀ 4 ਗੁਣਾ ਜ਼ਿਆਦਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।