ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ, ਮਾਰਕੀਟ ਕੈਪ 12 ਲੱਖ ਕਰੋੜ ਰੁਪਏ ਤੋਂ ਪਾਰ

12/04/2023 10:49:05 AM

ਬਿਜ਼ਨੈੱਸ ਡੈਸਕ— ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਦੀ ਬੰਪਰ ਜਿੱਤ ਤੋਂ ਬਾਅਦ ਭਾਰਤੀ ਬਾਜ਼ਾਰ ਨਵੇਂ ਰਿਕਾਰਡ ਦੀ ਉਚਾਈ 'ਤੇ ਪਹੁੰਚ ਗਿਆ ਹੈ। ਅੱਜ ਸੈਂਸੈਕਸ ਨੇ 68587.82 ਦਾ ਨਵਾਂ ਉੱਚ ਪੱਧਰ ਦਾ ਰਿਕਾਰਡ ਬਣਾਇਆ ਹੈ, ਜਦੋਂ ਕਿ ਨਿਫਟੀ ਨੇ ਵੀ ਪਹਿਲੀ ਵਾਰ 20600 ਦੇ ਪੱਧਰ ਨੂੰ ਪਾਰ ਕੀਤਾ ਹੈ। ਪਿਛਲੇ ਕਈ ਸੈਸ਼ਨਾਂ ਤੋਂ ਜਾਰੀ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤੇਜ਼ੀ ਨੇ ਅੱਜ ਨਵੀਂ ਗਤੀ ਫੜ੍ਹ ਲਈ ਹੈ।

ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)

ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ
ਬਾਜ਼ਾਰ ਖੁੱਲ੍ਹਦੇ ਹੀ ਅਡਾਨੀ ਗਰੁੱਪ ਦੇ ਸਾਰੇ ਗਰੁੱਪ ਸ਼ੇਅਰਾਂ 'ਚ 3.5-10 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅਡਾਨੀ ਗ੍ਰੀਨ ਐਨਰਜੀ, ਅਡਾਨੀ ਐਨਰਜੀ, ਅਡਾਨੀ ਟੋਟਲ ਗੈਸ, ਅਡਾਨੀ ਗੈਸ ਵਿੱਚ ਕਰੀਬ 8-10 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ, ਜਦੋਂ ਕਿ ਅਡਾਨੀ ਪਾਵਰ, ਅਡਾਨੀ ਇੰਟਰਪ੍ਰਾਈਜਿਜ਼ ਵਿੱਚ 7.5 ਫ਼ੀਸਦੀ ਤੋਂ ਵੱਧ ਦਾ ਵਾਧਾ ਹੁੰਦਾ ਵਿਖਾਈ ਦਿੱਤਾ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਮਾਰਕੀਟ ਕੈਪ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਇਸ ਵਾਧੇ ਕਾਰਨ ਗਰੁੱਪ ਦਾ ਬਾਜ਼ਾਰ 12.36 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਇਹ 1 ਫਰਵਰੀ 2023 ਤੋਂ ਬਾਅਦ ਪਹਿਲੀ ਵਾਰ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਬਾਜ਼ਾਰ ਖੁੱਲਣ ਦੇ ਪਹਿਲੇ 20 ਮਿੰਟਾਂ ਵਿੱਚ ਅਡਾਨੀ ਸਮੂਹ ਦੇ ਸ਼ੇਅਰਾਂ ਨੇ ਮਾਰਕੀਟ ਕੈਪ ਵਿੱਚ 1.14 ਲੱਖ ਕਰੋੜ ਰੁਪਏ ਦਾ ਵਾਧਾ ਕੀਤਾ। 

ਅਡਾਨੀ ਸਮੂਹ ਭਾਰਤ ਵਿੱਚ ਇੱਕ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਖਿਡਾਰੀ ਵਜੋਂ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ​​ਕਰਨ ਲਈ ਅਗਲੇ 10 ਸਾਲਾਂ ਵਿੱਚ ਪੂੰਜੀਗਤ ਖ਼ਰਚੇ 'ਤੇ 7 ਲੱਖ ਕਰੋੜ ਰੁਪਏ ਖ਼ਰਚ ਕਰੇਗਾ। ਅਡਾਨੀ ਗਰੁੱਪ ਦੀ ਇਸ ਸਕੀਮ ਨੂੰ ਸ਼ੇਅਰਾਂ ਦਾ ਵੀ ਸਮਰਥਨ ਮਿਲਿਆ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News