FTA ਦੇ ਤਹਿਤ ਦਰਾਮਦ ਸਾਮਾਨ ਦੀ 21 ਸਤੰਬਰ ਤੋਂ ਹੋਵੇਗੀ ਸਖ਼ਤ ਜਾਂਚ

09/20/2020 2:30:02 PM

ਨਵੀਂ ਦਿੱਲੀ (ਇੰਟ.) – ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ਦੇ ਤਹਿਤ ਦਰਾਮਦ ਕੀਤੇ ਜਾਣ ਵਾਲੇ ਸਾਮਾਨ ਦੇ ਦਸਤਾਵੇਜ਼ਾਂ ਦੀ ਕਸਟਮ ਵਿਭਾਗ ਸੋਮਵਾਰ ਤੋਂ ਸਖ਼ਤ ਜਾਂਚ ਕਰੇਗਾ। ਇਸ ਕਵਾਇਦ ਦਾ ਮਕਸਦ ਐੱਫ. ਟੀ. ਏ. ਦੇ ਤਹਿਤ ਦਰਾਮਦਕਾਰਾਂ ਨੂੰ ਮਿਲਣ ਵਾਲੀ ਟੈਕਸ ਛੋਟ ਦੇ ਗਲਤ ਇਸਤੇਮਾਲ ਨੂੰ ਰੋਕਣਾ ਹੈ।

ਵਿੱਤ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਹੁਣ ਦਰਾਮਦਕਾਰਾਂ ਨੂੰ ਘਰੇਲੂ ਕਸਟਮ ਅਧਿਕਾਰੀਆਂ ਨੂੰ ਇਸ ਗੱਲ ਦੇ ਲੋੜੀਂਦੇ ਸਬੂਤ ਉਪਲਬਧ ਕਰਵਾਉਣਗੇ ਹੋਣਗੇ ਕਿ ਜਿਸ ਦੇਸ਼ ਤੋਂ ਸਾਮਾਨ ਭਾਰਤ ’ਚ ਦਰਾਮਦ ਕੀਤਾ ਗਿਆ ਹੈ, ਉਸ ਨੇ ਦਰਾਮਦ ਉਤਪਾਦ ’ਚ ਘੱਟ ਤੋਂ ਘੱਟ 35 ਫੀਸਦੀ ਮੁੱਲ ਵਾਧਾ ਕੀਤਾ ਹੈ।

ਉਦਾਹਰਣ ਲਈ ਜੇ ਕਿਸੇ ਮੋਬਾਈਲ ਨੂੰ ਇੰਡੋਨੇਸ਼ੀਆ ਤੋਂ ਭਾਰਤ ’ਚ ਦਰਾਮਦ ਕੀਤਾ ਜਾਂਦਾ ਹੈ ਤਾਂ ਸਿਰਫ ਅਜਿਹੇ ਮੋਬਾਈਲ ਫੋਨ ਦੀ ਦਰਾਮਦ ਨੂੰ ਇਜਾਜ਼ਤ ਹੋਵੇਗੀ, ਜਿਸ ਦਾ ਮੁੱਲ ਉਤਪਾਦਨ ਇੰਡੋਨੇਸ਼ੀਆ ’ਚ ਹੋਇਆ ਹੈ ਅਤੇ ਇੰਡੋਨੇਸ਼ੀਆ ’ਚ ਇਸ ਦੇ ਉਤਪਾਦਨ ’ਚ ਘੱਟ ਤੋਂ ਘੱਟ 35 ਫੀਸਦੀ ਦਾ ਮੁੱਲ ਵਾਧਾ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਦਰਾਮਦਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਜਿਸ ਸਾਮਾਨ ਦੀ ਦਰਾਮਦ ਕਰ ਰਹੇ ਹਨ, ਉਸ ਬਾਰੇ ਯਕੀਨੀ ਕਰਨ ਕਿ ਉਸ ਦੀ ਨਿਰਮਾਣ ਜਾਂ ਉਤਪਾਦਨ ਬਰਾਮਦ ਕੀਤੇ ਜਾਣ ਵਾਲੇ ਦੇਸ਼ ’ਚ ਹੋਇਆ ਹੈ ਅਤੇ ਉਸ ’ਚ ਘੱਟ ਤੋਂ ਘੱਟ 35 ਫੀਸਦੀ ਦਾ ਮੁੱਲ ਵਾਧਾ ਉਸੇ ਦੇਸ਼ ’ਚ ਕੀਤਾ ਗਿਆ ਹੈ।

ਇਸ ਬਾਰੇ ਦਰਾਮਦਕਾਰ ਨੂੰ ਸਾਰੇ ਦਸਤਾਵੇਜ਼ੀ ਸਬੂਤ ਪੇਸ਼ ਕਰਨੇ ਹੋਣਗੇ ਅਤੇ ਇਸ ’ਚ ਇਹ ਸਾਬਤ ਕਰਨਾ ਹੋਵੇਗਾ ਕਿ ਜਿਸ ਦੇਸ਼ ਤੋਂ ਦਰਾਮਦ ਕੀਤੀ ਗਈ ਹੈ, ਉਸ ’ਚ 35 ਫੀਸਦੀ ਮੁੱਲ ਵਾਧੇ ਦੀ ਲੋੜ ਨੂੰ ਪੂਰਾ ਕੀਤਾ ਗਿਆ ਹੈ। ਸਿਰਫ ਮਾਲ ਦੀ ਪੈਦਾਵਰ ਦਾ ਸਰਟੀਫਿਕੇਟ ਦਿਖਾਉਣਾ ਹੀ ਕਾਫੀ ਨਹੀਂ ਹੋਵੇਗਾ। ਸੂਤਰਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਕਾਰਣ ਘਰੇਲੂ ਉਦਯੋਗਾਂ ਦੇ ਕੁਝ ਤਬਕਿਆਂ ਵਲੋਂ 10 ਦੇਸ਼ਾਂ ਦੇ ਸਮੂਹ ਆਸੀਆਨ ਨਾਲ ਹੋਏ ਐੱਫ. ਟੀ. ਏ. ਦੀ ਦੁਰਵਰਤੋਂ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਹਨ। ਭਾਰਤ ਦਾ 10 ਦੇਸ਼ਾਂ ਦੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸਮੂਹ ਆਸੀਆਨ ਨਾਲ ਮੁਕਤ ਵਪਾਰ ਸਮਝੌਤਾ ਹੈ। ਆਸੀਆਨ ’ਚ ਇੰਡੋਨੇਸ਼ੀਆ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਫਿਲੀਪੀਂਸ, ਵੀਅਤਨਾਮ, ਮੀਆਂਮਾਰ, ਕੰਬੋਡੀਆ, ਬਰੁਨਈ ਅਤੇ ਲਾਓਸ ਸ਼ਾਮਲ ਹਨ।


Harinder Kaur

Content Editor

Related News