ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ

Friday, Mar 24, 2023 - 05:43 PM (IST)

ਕਿਵੇਂ ਸ਼ੁਰੂ ਹੋਇਆ ਕੈਡਬਰੀ ਚਾਕਲੇਟ ਦਾ ਸਫ਼ਰ, ਜਾਣੋ ਇਸ ਦੀ ਸਫ਼ਲਤਾ ਦੀ ਕਹਾਣੀ

ਨਵੀਂ ਦਿੱਲੀ- ਕਰੀਬ ਢਾਈ ਸੌ ਸਾਲ ਪਹਿਲਾਂ ਸਥਾਪਿਤ ਕੀਤੀ ਗਈ ਕੰਪਨੀ ਕੈਡਬਰੀ ਅੱਜ ਵੀ ਦੁਨੀਆ ਦਾ ਸਭ ਤੋਂ ਮਸ਼ਹੂਰ ਬ੍ਰਾਂਡ ਹੈ। ਇਹ ਆਪਣੇ ਸਵਾਦ ਨਾਲ ਹੀ ਪਛਾਣੀ ਜਾਂਦੀ ਹੈ। ਇਸ ਦੇ ਪ੍ਰੋਡੈਕਟਸ ਦੁਨੀਆ ਭਰ ਦੇ 50 ਤੋਂ ਵੱਧ ਦੇਸ਼ਾਂ ਦੇ ਬਾਜ਼ਾਰ 'ਚ ਛਾਏ ਹੋਏ ਹਨ। ਭਾਰਤ 'ਚ ਕੈਡਬਰੀ ਦੀ ਮਿਲਕ ਚਾਕਲੇਟ ਦਾ ਸਵਾਦ ਸ਼ਹਿਰ ਤੋਂ ਪਿੰਡ ਤੱਕ ਪ੍ਰਚਲਿਤ ਹੈ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਕੈਡਬਰੀ ਦੀ ਚਾਕਲੇਟ ਦੇ ਸਵਾਦ ਨੂੰ ਨਾ ਜਾਣਦਾ ਹੋਵੇ।
ਕੈਡਬਰੀ ਕੰਪਨੀ ਆਪਣੀ ਡੇਅਰੀ ਮਿਲਕ ਚਾਕਲੇਟ ਲਈ ਵਿਸ਼ਵ ਪ੍ਰਸਿੱਧ ਹੈ। ਇਹ ਇੱਕ ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ ਹੈ। ਕੰਪਨੀ ਦਾ ਮੁੱਖ ਦਫ਼ਤਰ ਲੰਡਨ 'ਚ ਹੈ। ਕੈਡਬਰੀ ਦੀ ਸਾਲਾਨਾ ਕਮਾਈ ਲਗਭਗ 500 ਕਰੋੜ ਹੈ। ਅੱਜ ਦੀ ਤਾਰੀਖ਼ 'ਚ ਇਹ ਦੁਨੀਆ ਭਰ ਦੇ ਬਾਜ਼ਾਰ 'ਚ ਸਭ ਤੋਂ ਵੱਧ ਪ੍ਰਸਿੱਧ ਚਾਕਲੇਟ ਹੈ।

ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ
ਕਦੋਂ ਅਤੇ ਕਿਵੇਂ ਹੋਈ ਕੈਡਬਰੀ ਦੀ ਸ਼ੁਰੂਆਤ?
ਜਾਨ ਕੈਡਬਰੀ ਵਿਸ਼ਵ ਪ੍ਰਸਿੱਧ ਉਤਪਾਦ ਦੇ ਫਾਊਂਡਰ ਸਨ। ਉਨ੍ਹਾਂ ਨੇ ਆਪਣੇ ਭਰਾ ਨਾਲ 1847 'ਚ ਕੈਡਬਰੀ ਦੀ ਸ਼ੁਰੂਆਤ ਕੀਤੀ। ਜਾਨ ਕੈਡਬਰੀ ਦਾ ਜਨਮ 12 ਅਗਸਤ 1801 ਨੂੰ ਹੋਇਆ ਸੀ। ਕਾਰੋਬਾਰ ਵਿਰਾਸਤ 'ਚ ਮਿਲਿਆ ਸੀ, ਇਸ ਲਈ ਜਾਨ ਚੰਗੀ ਤਰ੍ਹਾਂ ਜਾਣਦੇ ਸਨ ਕਿ ਵਪਾਰ ਕਿਵੇਂ ਕਰਨਾ ਹੈ।
ਜਾਨ ਕੈਡਬਰੀ ਨੇ ਕਾਰੋਬਾਰ ਦੇ ਸ਼ੁਰੂਆਤੀ ਸਬਕ ਆਪਣੇ ਪਿਤਾ ਤੋਂ ਲਏ ਅਤੇ ਹੇਠਲੇ ਪੱਧਰ ਤੋਂ ਕੰਮਕਾਜ ਨੂੰ ਸਿੱਖਿਆ ਸੀ। ਉਹ ਸਾਲ 1818 ਤੱਕ ਚਾਹ ਦਾ ਕਾਰੋਬਾਰ ਕਰਦੇ ਰਹੇ। ਫਿਰ ਉਨ੍ਹਾਂ ਨੇ ਬਰਮਿੰਘਮ 'ਚ ਕਰਿਆਨੇ ਦੀ ਦੁਕਾਨ ਖੋਲ੍ਹੀ। ਇੱਥੇ ਹੀ ਉਨ੍ਹਾਂ ਨੇ ਡ੍ਰਿੰਕਿੰਗ ਚਾਕਲੇਟ ਵੇਚਣੀ ਸ਼ੁਰੂ ਕਰ ਦਿੱਤੀ। ਜਿਸ 'ਚ ਉਨ੍ਹਾਂ ਨੂੰ ਫ਼ਾਇਦਾ ਦਿਖਿਆ ਅਤੇ ਇੱਥੋਂ ਉਨ੍ਹਾਂ ਨੇ ਚਾਕਲੇਟ ਦੇ ਪੈਕੇਟ ਬਣਾ ਕੇ ਵੇਚਣੇ ਸ਼ੁਰੂ ਕੀਤੇ। ਜਾਨ ਦਾ ਆਈਡੀਆ ਜਿਵੇਂ ਹੀ ਮਾਰਕੀਟ 'ਚ ਹਿੱਟ ਹੋਇਆ ਉਨ੍ਹਾਂ ਨੇ ਆਪਣੇ ਭਰਾ ਨਾਲ ਮਿਲ ਕੇ ਕੈਡਬਰੀ ਬ੍ਰਦਰਜ਼ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਘਾਟਾ ਵੀ ਹੋਇਆ ਪਰ ਉਸ ਤੋਂ ਘਬਰਾਏ ਨਹੀਂ
1854 'ਚ ਉਨ੍ਹਾਂ ਨੇ ਲੰਡਨ 'ਚ ਆਪਣਾ ਨਵਾਂ ਦਫ਼ਤਰ ਖੋਲ੍ਹਿਆ, ਪਰ ਕੁਝ ਸਾਲਾਂ ਲਈ ਚੰਗੀ ਸ਼ੁਰੂਆਤ ਦੇ ਬਾਵਜੂਦ ਕੰਪਨੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਰ ਦੋਵੇਂ ਜਾਨ ਭਰਾ ਇਸ ਤੋਂ ਘਬਰਾਏ ਨਹੀਂ। ਜਲਦੀ ਹੀ ਨਵੇਂ ਸਿਰੇ ਤੋਂ ਨਵੀਂ ਰਣਨੀਤੀ ਦੇ ਨਾਲ ਮਿਹਨਤ ਕੀਤੀ ਅਤੇ 1866 'ਚ ਕੰਪਨੀ ਫਿਰ ਤੋਂ ਮੁਨਾਫੇ 'ਚ ਆ ਗਈ।
ਡੇਅਰੀ ਮਿਲਕ ਨੇ ਖੋਲ੍ਹਿਆ ਕਿਸਮਤ ਦਾ ਤਾਲਾ 
1897 'ਚ ਸ਼ੁਰੂ ਕੀਤੇ ਗਏ ਕੈਡਬਰੀ ਦੇ ਡੇਅਰੀ ਮਿਲਕ ਚਾਕਲੇਟ ਨੇ ਚਮਤਕਾਰ ਕਰ ਦਿੱਤਾ। ਪਹਿਲਾਂ ਦੇ ਮੁਕਾਬਲੇ ਇਸ ਦੀ ਗੁਣਵੱਤਾ ਵੀ ਬਿਹਤਰ ਸੀ ਅਤੇ ਪੈਕੇਜਿੰਗ ਵੀ। ਲਿਹਾਜ਼ਾ 1914 ਤੱਕ ਇਹ ਕੈਡਬਰੀ ਦਾ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਬਣ ਗਿਆ।
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਕੈਡਬਰੀ ਨੇ ਆਪਣੇ ਸਭ ਤੋਂ ਪ੍ਰਸਿੱਧ ਉਤਪਾਦਾਂ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕੀਤਾ। ਜਿਸ ਦਾ ਕਾਫ਼ੀ ਫ਼ਾਇਦਾ ਹੋਇਆ ਅਤੇ ਫਿਰ 1918 'ਚ ਕੰਪਨੀ ਨੇ ਹੋਬਾਰਟ, ਤਸਮਾਨੀਆ 'ਚ ਵੀ ਆਪਣੀ ਫੈਕਟਰੀ ਖੋਲ੍ਹ ਲਈ।

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਅਮਰੀਕਾ 'ਚ ਵੀ ਕੈਡਬਰੀ ਦਾ ਵਿਸਤਾਰ 
1978 'ਚ ਕੈਡਬਰੀ ਅਮਰੀਕਾ 'ਚ ਤੀਜਾ ਸਭ ਤੋਂ ਵੱਡਾ ਚਾਕਲੇਟ ਬ੍ਰਾਂਡ ਸਾਬਤ ਹੋਇਆ। ਸਫ਼ਲਤਾ ਨੂੰ ਕਾਰੋਬਾਰ ਦਾ ਨਵਾਂ ਆਧਾਰ ਵਿਸਥਾਰ ਮਿਲਿਆ। 1980 ਦੇ ਦਹਾਕੇ 'ਚ ਕੰਪਨੀ ਨੇ ਕੋਕਾ-ਕੋਲਾ ਨਾਲ ਸਮਝੌਤਾ ਕੀਤਾ। ਜਿਸ ਤੋਂ ਬਾਅਦ ਕੈਡਬਰੀ Schweppes ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੋਲਡ ਡਰਿੰਕਸ ਕੰਪਨੀ ਬਣ ਗਈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News