ASIA ਬਾਜ਼ਾਰਾਂ ਵਿਚ ਬੜ੍ਹਤ, SGX ਨਿਫਟੀ ਵੀ 11,000 ਤੋਂ ਪਾਰ

09/11/2019 8:33:33 AM

ਨਵੀਂ ਦਿੱਲੀ— ਯੂਰਪੀ ਸੈਂਟਰਲ ਬੈਂਕ ਦੀ ਕੱਲ੍ਹ ਵਿਆਜ ਦਰਾਂ ਦੇ ਫੈਸਲੇ 'ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬੁੱਧਵਾਰ ਸਵੇਰੇ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਮੰਗਲਵਾਰ ਨੂੰ ਕਪਰਟੀਨੋ ਆਧਾਰਿਤ ਤਕਨੀਕੀ ਦਿੱਗਜ ਦੇ ਨਵੀਨਤਮ ਉਤਪਾਦ ਲਾਂਚ ਹੋਣ ਤੋਂ ਬਾਅਦ ਬੁੱਧਵਾਰ ਨੂੰ ਖੇਤਰ 'ਚ ਐਪਲ ਸਪਲਾਇਰ ਦੇ ਸਟਾਕਸ 'ਚ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ।

 

ਜਾਪਾਨੀ ਕੰਪੋਨੈਂਟ ਸਪਲਾਇਰ ਮੁਰਾਤਾ ਮੈਨੂਫੈਕਚਰਿੰਗ 'ਚ 1.5 ਫੀਸਦੀ ਅਤੇ ਸ਼ਾਰਪ 'ਚ 4.98 ਫੀਸਦੀ ਦਾ ਉਛਾਲ ਦਿਖਾਈ ਦਿੱਤਾ, ਜਦੋਂ ਕਿ ਦੱਖਣੀ ਕੋਰੀਆ ਦਾ ਐੱਲ. ਜੀ. ਡਿਸਪਲੇ 1.75 ਫੀਸਦੀ ਵੱਧ ਕੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਲਿਸਟਿਡ ਏ. ਏ. ਸੀ. ਟੈਕਨੋਲੋਜੀ ਵੀ 1.92 ਫੀਸਦੀ ਮਜਬੂਤ ਦੇਖਣ ਨੂੰ ਮਿਲਿਆ। ਤਾਈਵਾਨ 'ਚ ਲਾਰਗਨ ਪ੍ਰੀਸੀਜ਼ਨ 2.78 ਫੀਸਦੀ ਦੀ ਤੇਜ਼ੀ ਸੀ।

ਉੱਥੇ ਹੀ ਪ੍ਰਮੁੱਖ ਬਾਜ਼ਾਰ ਇੰਡੈਕਸਾਂ ਦੀ ਗੱਲ ਕਰੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.2 ਫੀਸਦੀ ਦੀ ਗਿਰਾਵਟ ਨਾਲ 3,013 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 54 ਅੰਕ ਯਾਨੀ 0.5 ਫੀਸਦੀ ਵਧ ਕੇ 11,025 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 122 ਅੰਕ ਯਾਨੀ 0.6 ਫੀਸਦੀ ਦੀ ਮਜਬੂਤੀ ਨਾਲ 21,514 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ 100 ਅੰਕ ਦੀ ਬੜ੍ਹਤ ਨਾਲ 26,782 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.5 ਫੀਸਦੀ ਦੀ ਮਜਬੂਤੀ ਨਾਲ 2,046 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 15 ਅੰਕ ਯਾਨੀ 0.5 ਦੀ ਮਜਬੂਤੀ ਨਾਲ 3,170 'ਤੇ ਕਾਰੋਬਾਰ ਕਰ ਰਿਹਾ ਹੈ।


Related News