ਇਕੱਠਿਆਂ ਹੋਵੇਗੀ ਸਟਾਕਸ-ਕਮੋਡਿਟੀਜ਼ ਦੀ ਟਰੇਡਿੰਗ
Friday, Dec 29, 2017 - 01:20 AM (IST)

ਨਵੀਂ ਦਿੱਲੀ- ਹੁਣ ਸਟਾਕ ਐਕਸਚੇਂਜ 'ਚ ਛੇਤੀ ਹੀ ਸਟਾਕਸ (ਸ਼ੇਅਰ) ਅਤੇ ਕਮੋਡਿਟੀਜ਼ (ਵਸਤਾਂ) ਦੀ ਟਰੇਡਿੰਗ ਇਕੱਠਿਆਂ ਹੋ ਸਕੇਗੀ। ਸੇਬੀ ਨੇ ਵੀਰਵਾਰ ਨੂੰ ਹੋਈ ਬੋਰਡ ਮੀਟਿੰਗ 'ਚ ਯੂਨੀਵਰਸਲ ਸਟਾਕ ਐਕਸਚੇਂਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਹੁਣ ਅਕਤੂਬਰ, 2018 ਦੀ ਮਿਆਦ ਤੈਅ ਕਰ ਦਿੱਤੀ ਗਈ ਹੈ। ਇਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਅਕਤੂਬਰ, 2018 ਤੱਕ ਯੂਨੀਵਰਸਲ ਸਟਾਕ ਐਕਸਚੇਂਜ ਹੋਂਦ 'ਚ ਆ ਜਾਣਗੇ। ਸੇਬੀ ਦੀ ਬੋਰਡ ਮੀਟਿੰਗ 'ਚ ਇਸ ਤੋਂ ਇਲਾਵਾ ਵੀ ਕਈ ਅਹਿਮ ਫੈਸਲੇ ਲਏ ਗਏ।
ਮੰਨਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਭਾਰਤ ਦੇ ਨਾਲ ਡਿਪਲੋਮੈਟਿਕ ਸਮਝੌਤੇ ਵਾਲੇ ਦੇਸ਼ਾਂ 'ਚ ਰਜਿਸਟ੍ਰੇਸ਼ਨ ਦੇ ਨਿਯਮ ਸੌਖਾਲੇ ਬਣਾਉਣ 'ਤੇ ਵਿਚਾਰ ਹੋਇਆ। ਇਸ ਤੋਂ ਇਲਾਵਾ ਉਮੀਦ ਹੈ ਕਿ ਰੈਗੂਲੇਟਰੀ ਐੱਫ. ਪੀ. ਆਈਜ਼ (ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ) ਲਈ 'ਫਿਟ ਐਂਡ ਪ੍ਰਾਪਰ' ਦੇ ਮਾਪਦੰਡਾਂ ਨੂੰ ਦਰੁਸਤ ਕਰਨ ਦੇ ਨਾਲ ਹੀ ਉਨ੍ਹਾਂ ਲਈ ਸ਼ਰਤਾਂ ਨੂੰ ਵੀ ਸਰਲ ਬਣਾ ਸਕਦੀ ਹੈ। ਸੇਬੀ ਐਕਸਚੇਂਜ ਪਲੇਟਫਾਰਮ 'ਤੇ ਏਸੈੱਟ ਰੀਕੰਸਟਰੱਕਸ਼ਨ ਕੰਪਨੀ (ਏ. ਆਰ. ਸੀ.) ਵੱਲੋਂ ਜਾਰੀ ਕੀਤੀਆਂ ਗਈਆਂ ਸੁਰੱਖਿਆ ਰਸੀਦਾਂ ਦੀ ਸੂਚੀ ਤਿਆਰ ਕਰਨ ਦੀ ਆਗਿਆ ਦੇ ਸਕਦਾ ਹੈ। ਨਵੇਂ ਪ੍ਰਸਤਾਵ ਮੁਤਾਬਕ ਐੱਫ. ਪੀ. ਆਈ. ਨਿਯਮਾਂ 'ਚ ਬਦਲਾਅ ਨਾਲ ਕੈਨੇਡਾ ਵਰਗੇ ਹੋਰ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਸਿੱਧੇ ਭਾਰਤ 'ਚ ਨਿਵੇਸ਼ ਦਾ ਮੌਕਾ ਮਿਲੇਗਾ।