ਮੰਗਲਵਾਰ ਬੰਦ ਰਹਿਣਗੇ ਸ਼ੇਅਰ ਅਤੇ ਜਿਣਸ ਵਾਇਦਾ ਬਾਜ਼ਾਰ

Tuesday, May 01, 2018 - 08:22 AM (IST)

ਮੰਗਲਵਾਰ ਬੰਦ ਰਹਿਣਗੇ ਸ਼ੇਅਰ ਅਤੇ ਜਿਣਸ ਵਾਇਦਾ ਬਾਜ਼ਾਰ

ਮੁੰਬਈ— ਮਹਾਰਾਸ਼ਟਰ ਦਿਵਸ 'ਤੇ ਮੰਗਲਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.), ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.), ਜਿਣਸ ਵਾਇਦਾ ਬਾਜ਼ਾਰ ਅਤੇ ਕਰੰਸੀ ਵਟਾਂਦਰਾ ਬਾਜ਼ਾਰ 'ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਸਰਾਫਾ ਬਾਜ਼ਾਰ ਵੀ ਬੰਦ ਰਹਿਣਗੇ। ਸੋਮਵਾਰ ਨੂੰ ਬੁੱਧ ਪੁਰਣਿਮਾ 'ਤੇ ਕਰੰਸੀ ਵਟਾਂਦਰਾ ਬਾਜ਼ਾਰ 'ਚ ਛੁੱਟੀ ਰਹੀ ਸੀ।
ਜ਼ਿਕਰਯੋਗ ਹੈ ਕਿ ਸਟਾਕ ਮਾਰਕੀਟ 'ਚ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਬੀ. ਐੱਸ. ਈ. ਸੈਂਸੈਕਸ 196.066 ਅੰਕ ਦੀ ਉਛਾਲ ਨਾਲ 35,160.36 'ਤੇ ਬੰਦ ਹੋਇਆ। ਇਹ ਇਸ ਦਾ ਤਿੰਨ ਮਹੀਨਿਆਂ ਦਾ ਸਭ ਤੋਂ ਉੱਚਾ ਬੰਦ ਪੱਧਰ ਹੈ। ਇਸ ਤੋਂ ਪਹਿਲਾਂ ਇਕ ਫਰਵਰੀ ਨੂੰ ਇਹ 35,906.66 'ਤੇ ਬੰਦ ਹੋਇਆ ਸੀ। ਪਿਛਲੇ ਦੋ ਸਤਰ 'ਚ ਸੈਂਸੈਕਸ 468.43 ਅੰਕ ਮਜ਼ਬੂਤ ਹੋਇਆ ਸੀ। ਸੋਮਵਾਰ ਨੂੰ ਮਿਲਾ ਕੇ ਤਿੰਨ ਸਤਰ 'ਚ ਇੰਡੈਕਸ ਨੇ 659.09 ਅੰਕਾਂ ਦੀ ਤੇਜ਼ੀ ਹਾਸਲ ਕੀਤੀ ਹੈ। ਐੱਨ. ਐੱਸ. ਈ. ਨਿਫਟੀ ਨੇ 10,700 ਦੇ ਪੱਧਰ ਨੂੰ ਪਾਰ ਕੀਤਾ। ਅੰਤ 'ਚ ਇਹ 47.05 ਅੰਕ ਚੜ੍ਹ ਕੇ 10,739.35 'ਤੇ ਬੰਦ ਹੋਇਆ। ਸੈਂਸੈਕਸ ਅਤੇ ਨਿਫਟੀ 'ਚ ਤੇਜ਼ੀ ਦੇ ਪ੍ਰਮੁੱਖ ਤਿੰਨ ਕਾਰਨ ਸਨ। ਪਹਿਲਾ ਕੰਪਨੀਆਂ ਦੇ ਤਿਮਾਹੀ ਨਤੀਜੇ ਬਿਹਤਰ ਆ ਰਹੇ ਹਨ, ਇਸ ਨਾਲ ਕਾਰੋਬਾਰੀ ਧਾਰਨਾ ਮਜ਼ਬੂਤ ਹੋਈ ਹੈ। ਦੂਜਾ ਕਾਰਨ ਇਹ ਸੀ ਕਿ ਈ. ਸੀ. ਬੀ. ਨਿਯਮਾਂ 'ਚ ਆਰ. ਬੀ. ਆਈ. ਦੀ ਢਿੱਲ ਨਾਲ ਕੰਪਨੀਆਂ ਨੂੰ ਆਸਾਨੀ ਹੋਵੇਗੀ। ਉੱਥੇ ਹੀ, ਕੋਰੀਆਈ ਨੇਤਾਵਾਂ ਦੀ ਬੈਠਕ ਨਾਲ ਗਲੋਬਲ ਬਾਜ਼ਾਰਾਂ 'ਚ ਸੁਧਾਰ ਦਾ ਰੁਖ਼ ਦਿਸ ਰਿਹਾ ਹੈ।


Related News