ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰਾਂ ਦੀ ਗਿਰਾਵਟ, ਸੈਂਸੈਕਸ 300 ਅੰਕ ਟੁੱਟਿਆ
Wednesday, Mar 08, 2023 - 11:25 AM (IST)
ਮੁੰਬਈ- ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਣ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 'ਚ 300 ਅੰਕ ਤੋਂ ਜ਼ਿਆਦਾ ਦਾ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 315.30 ਅੰਕ ਜਾਂ 0.52 ਫ਼ੀਸਦੀ ਡਿੱਗ ਕੇ 59,909.16 ਅੰਕ 'ਤੇ ਆ ਗਿਆ। ਦੂਜੇ ਪਾਸੇ, ਵਿਆਪਕ ਐੱਨ.ਐੱਸ.ਈ ਨਿਫਟੀ 88.95 ਅੰਕ ਜਾਂ 0.50 ਫ਼ੀਸਦੀ ਡਿੱਗ ਕੇ 17,622.50 ਅੰਕ 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਹੋਲੀ ਦੇ ਕਾਰਨ ਸ਼ੇਅਰ, ਜਿੰਸ ਅਤੇ ਮੁਦਰਾ ਬਾਜ਼ਾਰ ਬੰਦ ਸਨ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਸੈਂਸੈਕਸ 'ਤੇ ਮਾਰੂਤੀ ਸੁਜ਼ੂਕੀ, ਐੱਚ.ਡੀ.ਐੱਫ.ਸੀ. ਬੈਂਕ ਅਤੇ ਐੱਚ.ਡੀ.ਐੱਫ.ਸੀ ਸਮੇਤ ਅੱਠ ਸ਼ੇਅਰ ਲਾਲ ਨਿਸ਼ਾਨ 'ਚ ਸਨ। ਦੂਜੇ ਪਾਸੇ ਬਾਕੀ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ) ਨੇ ਸੋਮਵਾਰ ਨੂੰ ਸ਼ੁੱਧ ਰੂਪ ਨਾਲ 721.37 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।