ਨਵੀਆਂ ਉਚਾਈਆਂ ਵੱਲ ਸ਼ੇਅਰ ਬਾਜ਼ਾਰ, 1 ਹਫ਼ਤੇ 'ਚ 20 ਲੱਖ ਕਰੋੜ ਵਧੀ ਨਿਵੇਸ਼ ਦੀ ਕੀਮਤ

Thursday, Dec 07, 2023 - 07:01 PM (IST)

ਨਵੀਆਂ ਉਚਾਈਆਂ ਵੱਲ ਸ਼ੇਅਰ ਬਾਜ਼ਾਰ, 1 ਹਫ਼ਤੇ 'ਚ 20 ਲੱਖ ਕਰੋੜ ਵਧੀ ਨਿਵੇਸ਼ ਦੀ ਕੀਮਤ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਸੱਤਵੇਂ ਦਿਨ ਰਿਕਾਰਡ ਵਾਧਾ ਦਰਜ ਕੀਤਾ ਗਿਆ। ਸੈਂਸੈਕਸ 69,744.62 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਿਆ, ਜਦੋਂ ਕਿ ਨਿਫਟੀ ਨੇ ਵੀ 20958.65 ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹਿਆ। 7 ਦਿਨ ਦੀ ਮਾਰਕੀਟ ਰੈਲੀ 'ਚ ਨਿਵੇਸ਼ਕਾਂ ਦੇ ਸ਼ੇਅਰਾਂ ਦੀ ਕੀਮਤ 20 ਲੱਖ ਕਰੋੜ ਰੁਪਏ ਵਧ ਗਈ ਹੈ। ਇਸ ਸਮੇਂ ਦੌਰਾਨ ਸੈਂਸੈਕਸ 5.6% ਅਤੇ ਨਿਫਟੀ 5.8% ਵਧਿਆ ਹੈ।

ਬਾਜ਼ਾਰ 'ਚ ਅਜੇ ਉਛਾਲ ਜਾਰੀ ਰਹਿਣਾ ਦੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸੈਸ਼ਨਾਂ 'ਚ ਨਿਫਟੀ 21,200 ਦੇ ਪੱਧਰ ਨੂੰ ਛੂਹ ਸਕਦਾ ਹੈ। ਜਦੋਂ ਕਿ ICICI ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਨਿਫਟੀ 23,200 ਦੇ ਪੱਧਰ ਨੂੰ ਛੂਹ ਲਵੇਗਾ। ਅਜਿਹਾ ਘਰੇਲੂ ਜੀਡੀਪੀ ਵਿਕਾਸ ਦਰ ਵਿੱਚ ਵਾਧੇ, ਭਾਰਤੀ ਸ਼ੇਅਰ ਬਾਜ਼ਾਰ ਵਿੱਚ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੇ ਨਾਲ-ਨਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਭਾਗੀਦਾਰੀ ਵਿੱਚ ਵਾਧੇ ਕਾਰਨ ਹੋਵੇਗਾ।

ਇਹ ਵੀ ਪੜ੍ਹੋ :     ਅਮਰੀਕੀ ਜਾਂਚ 'ਚ ਅਡਾਨੀ ਪਾਸ ਤੇ ਹਿੰਡਨਬਰਗ ਹੋਇਆ ਫ਼ੇਲ੍ਹ, ਸਰਕਾਰ ਕਰੇਗੀ 4500 ਕਰੋੜ ਦਾ ਨਿਵੇਸ਼

ਇਹ ਭਾਗੀਦਾਰੀ ਵਧਾਉਣ ਨਾਲ ਹੋਵੇਗਾ। ਇਸ ਦੇ ਨਾਲ ਹੀ ਗਲੋਬਲ ਬ੍ਰੋਕਰੇਜ ਫਰਮ ਨੋਮੁਰਾ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਨਿਵੇਸ਼ ਵਧਾਇਆ ਹੈ। ਫਰਮ ਨੇ ਸਤੰਬਰ 2023 ਤੱਕ 18.2% ਦੇ ਮੁਕਾਬਲੇ ਵੇਟੇਜ ਵਧਾ ਕੇ 19% ਕਰ ਦਿੱਤਾ ਹੈ। ਨੋਮੁਰਾ ਅਨੁਸਾਰ ਉਹ ਭਾਰਤ ਨੂੰ ਇੱਕ ਮਹੱਤਵਪੂਰਨ, ਤਰਲ ਬਾਜ਼ਾਰ ਦੇ ਰੂਪ ਵਿੱਚ ਦੇਖਦਾ ਹੈ, ਜੋ ਪੱਛਮ ਵਿੱਚ ਗਿਰਾਵਟ ਅਤੇ ਚੀਨ ਦੀ ਰਿਕਵਰੀ ਘੱਟ ਹੋਣ ਦੀ ਸਥਿਤੀ ਵਿਚ ਉੱਤਰੀ ਏਸ਼ੀਆ ਵਿਚ ਸੰਤੁਲਨ ਬਣਾਉਣ ਦਾ ਕੰਮ ਕਰੇਗਾ।

ਸਟਾਕ ਮਾਰਕੀਟ ਵਿੱਚ ਸ਼ਾਨਦਾਰ ਵਾਧੇ ਦੇ ਵਿਚਕਾਰ, ਵਿਸ਼ਲੇਸ਼ਕ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਨਿਫਟੀ 500 ਦੇ ਕਰੀਬ 90 ਫ਼ੀਸਦੀ ਅਤੇ ਨਿਫਟੀ 50 ਦੇ 49 ਸਟਾਕ 200-ਦਿਨ ਦੀ ਮੂਵਿੰਗ ਔਸਤ (200-DMA) ਤੋਂ ਉੱਪਰ ਵਪਾਰ ਕਰ ਰਹੇ ਹਨ। ਜੀਓਜੀਤ ਵਿੱਤੀ ਸੇਵਾਵਾਂ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਦੇ ਅਨੁਸਾਰ, 'ਹਾਲਾਂਕਿ ਫਿਲਹਾਲ ਬਾਜ਼ਾਰ 'ਚ ਤੇਜ਼ੀ ਦੇ ਸੰਕੇਤ ਮਿਲ ਰਹੇ ਹਨ ਪਰ ਲੰਬੇ ਸਮੇਂ 'ਚ ਸਾਵਧਾਨ ਰਹਿਣ ਦੀ ਲੋੜ ਹੈ। 

ਇਹ ਵੀ ਪੜ੍ਹੋ :    ਬੀਮਾਰੀਆਂ ਦਾ ਕਾਰਨ ਬਣੇ Branded ਕੰਪਨੀਆਂ ਦੇ ਉਤਪਾਦ, 35 ਹਜ਼ਾਰ ਉਤਪਾਦ ਜਾਂਚ 'ਚ ਫ਼ੇਲ੍ਹ

200-DMA ਕੀ ਹੈ

ਸ਼ੇਅਰ ਖਰੀਦਣ ਅਤੇ ਵੇਚਣ ਲਈ 200-DMA ਸਭ ਤੋਂ ਮਹੱਤਵਪੂਰਨ ਸੂਚਕ ਹੈ। ਇਹ ਵਪਾਰੀਆਂ ਅਤੇ ਨਿਵੇਸ਼ਕਾਂ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੋ ਦੇਖਦੇ ਹਨ ਕਿ ਕਿਹੜੇ ਸਟਾਕ ਅਤੇ ਸੂਚਕਾਂਕ ਉਨ੍ਹਾਂ ਦੇ ਪੱਧਰ ਤੋਂ ਉੱਪਰ ਵਪਾਰ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿੱਚ ਵਾਧਾ ਜਾਂ ਗਿਰਾਵਟ ਆ ਸਕਦੀ ਹੈ।

ਅਰਬਪਤੀ ਗੌਤਮ ਅਡਾਨੀ ਸ਼ੇਅਰਾਂ ਦੀ ਕੀਮਤ ਵਧਣ ਕਾਰਨ ਬਲੂਮਬਰਗ ਅਰਬਪਤੀਆਂ ਦੇ ਸੂਚਕਾਂਕ 'ਚ 15ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸੂਚੀ 'ਚ ਉਹ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਨੇੜੇ ਵੀ ਆ ਗਏ ਹਨ। ਅਡਾਨੀ ਦੀ ਕੁੱਲ ਜਾਇਦਾਦ ਵਧ ਕੇ 6.84 ਲੱਖ ਕਰੋੜ ਰੁਪਏ ਹੋ ਗਈ ਹੈ। ਮੁਕੇਸ਼ ਅੰਬਾਨੀ 7.58 ਲੱਖ ਕਰੋੜ ਰੁਪਏ ਨਾਲ 13ਵੇਂ ਸਥਾਨ 'ਤੇ ਹਨ। ਇਸ ਦੌਰਾਨ, ਬੁੱਧਵਾਰ ਨੂੰ ਵੀ ਸਮੂਹ ਦੇ ਸ਼ੇਅਰਾਂ ਵਿੱਚ 20% ਦਾ ਵਾਧਾ ਹੋਇਆ ਹੈ। ਅਡਾਨੀ ਟੋਟਲ ਗੈਸ 20%, ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰ 16% ਵਧੇ।

ਇਹ ਵੀ ਪੜ੍ਹੋ :      ਹੁਣ ਰਿਜ਼ਰਵ ਸੀਟ 'ਤੇ ਨਹੀਂ ਬੈਠ ਸਕਣਗੇ ਵੇਟਿੰਗ ਲਿਸਟ ਵਾਲੇ ਯਾਤਰੀ, ਦਰਜ ਹੋਵੇਗੀ ਸ਼ਿਕਾਇਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News