ਬਾਜ਼ਾਰ ਗਿਰਾਵਟ 'ਚ ਬੰਦ, ਯੂ. ਐੱਸ. ਫੈਡ ਰਿਜ਼ਰਵ ਦੇ ਫ਼ੈਸਲੇ 'ਤੇ ਟਿਕੀ ਨਜ਼ਰ

Wednesday, Jun 16, 2021 - 07:19 PM (IST)

ਬਾਜ਼ਾਰ ਗਿਰਾਵਟ 'ਚ ਬੰਦ, ਯੂ. ਐੱਸ. ਫੈਡ ਰਿਜ਼ਰਵ ਦੇ ਫ਼ੈਸਲੇ 'ਤੇ ਟਿਕੀ ਨਜ਼ਰ

ਮੁੰਬਈ- ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਰਿਜ਼ਰਵ ਬੈਂਕ ਦੇ ਨਤੀਜੇ ਤੋਂ ਪਹਿਲਾਂ ਗਲੋਬਲ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਘਬਰਾਹਟ ਦਿਸੀ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰਾਂ ਵਿਚ ਵੀ ਪਿਛਲੇ ਚਾਰ ਦਿਨਾਂ ਦੀ ਤੇਜ਼ੀ 'ਤੇ ਬ੍ਰੇਕ ਲੱਗ ਗਈ। ਸੈਂਸੈਕਸ, ਨਿਫਟੀ ਲਾਲ ਨਿਸ਼ਾਨ 'ਤੇ ਬੰਦ ਹੋਏ।

ਮੈਟਲ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਵਿਕਵਾਲੀ ਦਿਸੀ ਤਾਂ ਉੱਥੇ ਹੀ ਮਿਡ ਅਤੇ ਸਮਾਲ ਕੈਪ ਸ਼ੇਅਰਾਂ 'ਤੇ ਵੀ ਦਬਾਅ ਬਣਿਆ ਰਿਹਾ। ਨਿਫਟੀ 102 ਅੰਕ ਦੀ ਗਿਰਾਵਟ ਨਾਲ 15,768 'ਤੇ, ਜਦੋਂ ਕਿ ਸੈਂਸੈਕਸ 272 ਅੰਕ ਡਿੱਗ ਕੇ 52,501.98 'ਤੇ ਬੰਦ ਹੋਇਆ ਹੈ। ਨਿਫਟੀ ਬੈਂਕ ਨੇ 244.25 ਅੰਕ ਲੁੜਕ ਕੇ 35,003.50 'ਤੇ ਸਮਾਪਤੀ ਕੀਤੀ ਹੈ। ਬੀ. ਐੱਸ. ਈ. 30 ਦੇ 21 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ।

PunjabKesari

ਬਾਜ਼ਾਰ ਵਿਚ ਸਹਿਮੀ ਵਿਚਕਾਰ ਆਈ. ਟੀ. ਅਤੇ ਐੱਫ. ਐੱਮ. ਸੀ. ਜੀ. ਸੈਕਟਰ ਵਿਚ ਤੇਜ਼ੀ ਦਿਸੀ। ਨਿਫਟੀ ਆਈ. ਟੀ. 71 ਅੰਕ ਚੜ੍ਹ ਕੇ 28,448.85 'ਤੇ, ਜਦੋਂ ਕਿ 209.75 ਅੰਕ ਦੀ ਬੜ੍ਹਤ ਨਾਲ 36,131.25 'ਤੇ ਬੰਦ ਹੋਇਆ। ਅਡਾਨੀ ਪੋਰਟਸ, ਟਾਟਾ ਸਟੀਲ, ਜੇ. ਐੱਸ. ਡਬਲਯੂ. ਸਟੀਲ, ਹਿੰਡਾਲਕੋ ਅਤੇ ਪਾਵਰ ਗ੍ਰਿਡ ਕਾਰਪੋਰੇਸ਼ਨ ਨਿਫਟੀ ਵਿਚ ਟਾਪ ਲੂਜ਼ਰ ਸਨ। ਟਾਟਾ ਕੰਜ਼ਿਊਮਰ, ਐੱਨ. ਟੀ. ਪੀ. ਸੀ., ਨੈਸਲੇ, ਓ. ਐੱਨ. ਜੀ. ਸੀ. ਅਤੇ ਐੱਚ. ਯੂ. ਐੱਲ ਟਾਪ ਗੇਨਰ ਰਹੇ। ਬੀ. ਐੱਸ. ਈ. 'ਤੇ ਮੈਟਲ ਇੰਡੈਕਸ ਵਿਚ 2.5 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ, ਉੱਥੇ ਹੀ ਪਾਵਰ, ਰਿਐਲਟੀ ਤੇ ਕੈਪੀਟਲ ਗੁੱਡਜ਼ ਵਿਚ 1 ਫ਼ੀਸਦੀ ਤੱਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ।


author

Sanjeev

Content Editor

Related News