ਸ਼ੇਅਰ ਬਾਜ਼ਾਰ: ਸੈਂਸੈਕਸ 462 ਅੰਕ ਚੜ੍ਹਿਆ ਤੇ ਨਿਫਟੀ 17778 'ਤੇ ਖੁੱਲ੍ਹਿਆ

Thursday, Oct 07, 2021 - 10:16 AM (IST)

ਸ਼ੇਅਰ ਬਾਜ਼ਾਰ: ਸੈਂਸੈਕਸ 462 ਅੰਕ ਚੜ੍ਹਿਆ ਤੇ ਨਿਫਟੀ 17778 'ਤੇ ਖੁੱਲ੍ਹਿਆ

ਮੁੰਬਈ - ਮਜ਼ਬੂਤ ​​ਆਲਮੀ ਸੰਕੇਤਾਂ ਦੇ ਕਾਰਨ ਸ਼ੇਅਰ ਬਾਜ਼ਾਰ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 462.65 ਅੰਕ ਭਾਵ 0.78 ਫੀਸਦੀ ਦੇ ਵਾਧੇ ਨਾਲ 59,652.38 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 132.90 ਅੰਕਾਂ ਭਾਵ 0.75 ਫੀਸਦੀ ਦੇ ਵਾਧੇ ਨਾਲ 17,778.90 'ਤੇ ਖੁੱਲ੍ਹਿਆ। ਸ਼ੁਰੂਆਤੀ ਵਪਾਰ ਵਿੱਚ, 1494 ਸ਼ੇਅਰ ਵਧੇ, 252 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 63 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਟਾਪ ਗੇਨਰਜ਼

ਭਾਰਤੀ ਏਅਰਟੈਲ, ਪਾਵਰ ਗਰਿੱਡ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐਨਟੀਪੀਸੀ, ਟਾਟਾ ਸਟੀਲ, ਐਚਸੀਐਲ ਟੈਕ, ਇਨਫੋਸਿਸ, ਐਮ ਐਂਡ ਐਮ, ਐਕਸਿਸ ਬੈਂਕ, ਮਾਰੂਤੀ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ, ਟੀਸੀਐਸ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਐਸਬੀਆਈ, ਐਚਡੀਐਫਸੀ ਬੈਂਕ , ਬਜਾਜ ਆਟੋ, ਸਨ ਫਾਰਮਾ, ਟਾਈਟਨ, ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਐਚਡੀਐਫਸੀ, ਨੇਸਲੇ ਇੰਡੀਆ, ਆਈਟੀਸੀ, ਐਲ ਐਂਡ ਟੀ, ਕੋਟਕ ਬੈਂਕ, ਡਾ. ਰੈੱਡੀ

ਯੂਐਸ ਸ਼ੇਅਰ ਬਾਜ਼ਾਰ

ਇਸ ਤੋਂ ਪਹਿਲਾਂ ਅਮਰੀਕੀ ਸ਼ੇਅਰ ਬਾਜ਼ਾਰ ਲਾਭ ਦੇ ਨਾਲ ਬੰਦ ਹੋਏ ਸਨ। ਡਾਓ ਜੋਨਸ 0.30% ਚੜ੍ਹ ਕੇ 34,417 'ਤੇ ਬੰਦ ਹੋਇਆ। ਨੈਸਡੈਕ 0.47% ਵਧ ਕੇ 14,501 ਅਤੇ ਐਸ.ਐਂਡ.ਪੀ. 500 0.41ਫ਼ੀਸਦੀ ਚੜ੍ਹ ਕੇ 4,363 'ਤੇ ਬੰਦ ਹੋਇਆ।


author

Harinder Kaur

Content Editor

Related News