ਸ਼ੇਅਰ ਬਾਜ਼ਾਰ : ਸੈਂਸੈਕਸ 'ਚ 600 ਅੰਕਾਂ ਦਾ ਵਾਧਾ ਤੇ ਨਿਫਟੀ ਵੀ 16500 ਦੇ ਪਾਰ ਖੁੱਲ੍ਹਿਆ

05/30/2022 10:46:57 AM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਸੂਚਕਾਂਕ ਮਜ਼ਬੂਤ ​​ਵਾਧੇ ਨਾਲ ਹਰੇ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 607.16 ਅੰਕ ਭਾਵ 1.11% ਦੇ ਵਾਧੇ ਨਾਲ 55491.82 'ਤੇ ਅਤੇ ਨਿਫਟੀ 167.50 ਅੰਕ ਭਾਵ 1.02% ਦੇ ਵਾਧੇ ਨਾਲ 16520 'ਤੇ ਖੁੱਲ੍ਹਿਆ। 

ਲਗਜ਼ਰੀ ਅਤੇ ਪ੍ਰੀਮੀਅਮ ਵਾਚ ਰਿਟੇਲਰ ਐਥੋਸ ਨੂੰ 30 ਮਈ, ਭਾਵ ਅੱਜ ਸੂਚੀਬੱਧ ਕੀਤਾ ਜਾਵੇਗਾ। ਇਸ ਦਾ ਆਈਪੀਓ 20 ਮਈ ਨੂੰ ਬੰਦ ਹੋ ਗਿਆ ਸੀ। ਇਸ ਨੂੰ 1.04 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ।

ਟਾਪ ਗੇਨਰਜ਼

ਇੰਫੋਸਿਸ, ਵਿਪਰੋ, ਮਹਿੰਦਰਾ, ਟਾਈਟਨ , ਅਲਟਰਾ ਸੀਮੈਂਟ , ਏਸ਼ੀਅਨ ਪੇਂਟਸ

ਟਾਪ ਲੂਜ਼ਰਜ਼

ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ

ਸੈਂਸੈਕਸ ਦੀਆਂ ਟਾਪ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਵਧਿਆ

ਸੈਂਸੈਕਸ ਦੀਆਂ ਟਾਪ 10 ਵਿਚੋਂ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਬੀਤੇ ਹਫਤੇ 1,16,048 ਕਰੋਡ਼ ਰੁਪਏ ਚੜ੍ਹ ਗਿਆ। ਸਭ ਤੋਂ ਜ਼ਿਆਦਾ ਲਾਭ ਐੱਚ. ਡੀ. ਐੱਫ. ਸੀ. ਬੈਂਕ ਨੂੰ ਹੋਇਆ।

ਬੀਤੇ ਹਫਤੇ ਹਿੰਦੁਸਤਾਨ ਯੂਨੀਲਿਵਰ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ., ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ ’ਚ ਵਾਧਾ ਹੋਇਆ, ਉਥੇ ਹੀ ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਬਾਜ਼ਾਰ ਮੁਲਾਂਕਣ ’ਚ ਗਿਰਾਵਟ ਆਈ। ਸਮੀਖਿਆ ਅਧੀਨ ਹਫਤੇ ’ਚ ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 39,358.5 ਕਰੋਡ਼ ਰੁਪਏ ਦੇ ਉਛਾਲ ਨਾਲ 7,72,514.65 ਕਰੋਡ਼ ਰੁਪਏ ਉੱਤੇ ਪਹੁੰਚ ਗਿਆ। ਕੋਟਕ ਮਹਿੰਦਰਾ ਬੈਂਕ ਦੀ ਬਾਜ਼ਾਰ ਹੈਸੀਅਤ 23,230.8 ਕਰੋਡ਼ ਰੁਪਏ ਵਧ ਕੇ 3,86,264.80 ਕਰੋਡ਼ ਰੁਪਏ ਅਤੇ ਐੱਚ. ਡੀ. ਐੱਫ. ਸੀ. ਦੀ 23,141.7 ਕਰੋਡ਼ ਰੁਪਏ ਦੇ ਵਾਧੇ ਨਾਲ 4,22,654.38 ਕਰੋਡ਼ ਰੁਪਏ ਉੱਤੇ ਪਹੁੰਚ ਗਈ। ਟਾਪ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲਾਂ ਸਥਾਨ ਉੱਤੇ ਕਾਇਮ ਰਹੀ।


 


Harinder Kaur

Content Editor

Related News