ਸ਼ੇਅਰ ਬਾਜ਼ਾਰ : ਸੈਂਸੈਕਸ 'ਚ ਮਾਮੂਲੀ ਗਿਰਾਵਟ, ਨਿਫਟੀ ਵਾਧਾ ਲੈ ਕੇ ਖੁੱਲ੍ਹਿਆ

Tuesday, Jul 06, 2021 - 10:40 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 'ਚ ਮਾਮੂਲੀ ਗਿਰਾਵਟ, ਨਿਫਟੀ ਵਾਧਾ ਲੈ ਕੇ ਖੁੱਲ੍ਹਿਆ

ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਾਵਰ ਨੂੰ ਸ਼ੇਅਰ ਬਾਜ਼ਾਰ ਸਪਾਟ ਪੱਧਰ ਤੇ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸਟਾਕ ਐਕਸਚੇਂਜ ਸੈਂਸੈਕਸ 7.49 ਅੰਕ ਭਾਵ 0.01 ਫ਼ੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 52872.51 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 8.60 ਅੰਕ ਭਾਵ 0.05 ਫੀਸਦੀ ਚੜ੍ਹ ਕੇ 15843.00 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੀਤੇ ਹਫਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਭਾਵ 0.83 ਫ਼ੀਸਦੀ ਦੇ ਨੁਕਸਾਨ 'ਚ ਰਿਹਾ। ਅੱਜ 1482 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 436 ਸ਼ੇਅਰਾਂ ਵਿਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ 72 ਸ਼ੇਅਰਾਂ ਦੀ ਕੀਮਤਾਂ ਸਥਿਰ ਰਹੀਆਂ ਹਨ।

ਟਾਪ ਗੇਨਰਜ਼

ਅਲਟਰਾਟੈਕ ਸੀਮੈਂਟ, ਟਾਟਾ ਸਟੀਲ, ਐਚ.ਡੀ.ਐਫ.ਸੀ. ਬੈਂਕ, ਮਾਰੂਤੀ, ਬਜਾਜ ਆਟੋ, ਬਜਾਜ ਵਿੱਤ, ਟਾਈਟਨ, ਐਮ.ਐਂਡ.ਐਮ, ਐਲ.ਐਂਡ.ਟੀ., ਐਚ.ਡੀ.ਐਫ.ਸੀ., ਡਾ. ਰੈਡੀ, ਐਨ.ਟੀ.ਪੀ.ਸੀ., ਸਨ ਫਾਰਮਾ, ਏਸ਼ੀਅਨ ਪੇਂਟਸ, ਐਸ.ਬੀ.ਆਈ. ਪਾਵਰ ਗਰਿੱਡ

ਟਾਪ ਲੂਜ਼ਰਜ਼

ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵਰ, ਟੀ.ਸੀ.ਐੱਸ., ਭਾਰਤੀ ਏਅਰਟੈਲ, ਨੇਸਲ ਇੰਡੀਆ , ਟੈਕ ਮਹਿੰਦਰਾ

ਸੈਂਸੈਕਸ ਦੀਆਂ ਟਾਪ 10 ’ਚੋਂ 8 ਕੰਪਨੀਆਂ ਦੇ ਮਾਰਕੀਟ ਕੈਪ ’ਚ ਬੀਤੇ ਹਫ਼ਤੇ ਸਮੂਹਿਕ ਰੂਪ ’ਚ 65,176.78 ਕਰੋਡ਼ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਨੁਕਸਾਨ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਐੱਚ. ਡੀ. ਐੱਫ. ਸੀ. ਬੈਂਕ ਰਹੇ। ਸਮੀਖਿਆ ਅਧੀਨ ਹਫ਼ਤੇ ’ਚ ਸਿਰਫ ਰਿਲਾਇੰਸ ਇੰਡਸਟਰੀਜ਼ ਲਿ. (ਆਰ. ਆਈ. ਐੱਲ.) ਅਤੇ ਹਿੰਦੁਸਤਾਨ ਯੂਨਿਲੀਵਰ ਲਿਮਟਿਡ (ਐੱਚ. ਯੂ. ਐੱਲ.) ਦੇ ਬਾਜ਼ਾਰ ਪੂੰਜੀਕਰਣ ’ਚ ਵਾਧਾ ਹੋਇਆ ਤੇ ਆਰ. ਆਈ. ਐੱਲ. ਟਾਪ ’ਤੇ ਰਹੀ।

ਬੀਤੇ ਹਫ਼ਤੇ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਣ 20,400.27 ਕਰੋਡ਼ ਰੁਪਏ ਘਟ ਕੇ 12,30,138.03 ਕਰੋਡ਼ ਰੁਪਏ ਰਹਿ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦੇ ਬਾਜ਼ਾਰ ਮੁਲਾਂਕਣ ’ਚ 18,113.03 ਕਰੋਡ਼ ਰੁਪਏ ਦੀ ਗਿਰਾਵਟ ਆਈ ਅਤੇ ਇਹ 8,18,313.66 ਕਰੋਡ਼ ਰੁਪਏ ’ਤੇ ਆ ਗਿਆ। ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਮੁਲਾਂਕਣ 5,837.3 ਕਰੋਡ਼ ਘਟ ਕੇ 4,46,941.10 ਕਰੋਡ਼ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 5,762.02 ਕਰੋਡ਼ ਦੀ ਗਿਰਾਵਟ ਨਾਲ 4,43,404.75 ਕਰੋਡ਼ ਰੁਪਏ ਰਹਿ ਗਿਆ।

ਇਨ੍ਹਾਂ ਕੰਪਨੀਆਂ ਦਾ ਡਿਗਾ ਮਾਰਕੀਟ ਕੈਪ

ਬਜਾਜ ਫਾਇਨਾਂਸ ਲਿਮਟਿਡ ਦੀ ਬਾਜ਼ਾਰ ਹੈਸੀਅਤ 4,614.48 ਕਰੋਡ਼ ਦੀ ਗਿਰਾਵਟ ਨਾਲ 3,62,047.96 ਕਰੋਡ਼ ਰੁਪਏ ਅਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ 3,748.34 ਕਰੋਡ਼ ਦੇ ਨੁਕਸਾਨ ਨਾਲ 3,78,894.38 ਕਰੋਡ਼ ਰੁਪਏ ਰਹਿ ਗਈ। ਇਸ ਤੋਂ ਇਲਾਵਾ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ 3,697.15 ਕਰੋਡ਼ ਘਟ ਕੇ 3,40,237.26 ਕਰੋਡ਼ ਰੁਪਏ ਅਤੇ ਇਨਫੋਸਿਸ ਦਾ 3,004.19 ਕਰੋਡ਼ ਦੇ ਨੁਕਸਾਨ ਨਾਵ 6,67,911.74 ਕਰੋਡ਼ ਰੁਪਏ ਰਹਿ ਗਿਆ।

ਟਾਪ-10 ’ਚ ਰਹੀਆਂ ਇਹ ਕੰਪਨੀਆਂ

ਟਾਪ-10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨਿਲੀਵਰ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਐੱਸ. ਬੀ. ਆਈ., ਬਜਾਜ ਫਾਇਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ। ਬੀਤੇ ਹਫ਼ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਜਾਂ 0.83 ਫ਼ੀਸਦੀ ਦੇ ਨੁਕਸਾਨ ’ਚ ਰਿਹਾ।

‘ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰਾਂ ’ਚ 13,269 ਕਰੋਡ਼ ਰੁਪਏ ਕੀਤੇ ਇਨਵੈਸਟ’

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 2 ਮਹੀਨੇ ਬਿਕਵਾਲੀ ਵਧਾਉਣ ਤੋਂ ਬਾਅਦ ਰੁਖ਼ ਬਦਲਦੇ ਹੋਏ ਜੂਨ ’ਚ ਭਾਰਤੀ ਜ਼ਮਾਨਤ ਬਾਜ਼ਾਰਾਂ ’ਚ 13,269 ਕਰੋਡ਼ ਰੁਪਏ ਇਨਵੈਸਟ ਕੀਤੇ। ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ (ਪ੍ਰਬੰਧਕ ਖੋਜ) ਹਿਮਾਂਸ਼ੁ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਦੀ ਵਜ੍ਹਾ ਦੇਸ਼ ’ਚ ਕੋਵਿਡ-19 ਮਾਮਲਿਆਂ ’ਚ ਲਗਾਤਾਰ ਆ ਰਹੀ ਕਮੀ ਹੋ ਸਕਦੀ ਹੈ ਜਿਸ ਨਾਲ ਅਰਥਵਿਵਸਥਾ ਦੇ ਤੇਜ਼ੀ ਨਾਲ ਖੁੱਲ੍ਹਣ ਦੀ ਉਮੀਦ ਵਧੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਸਾਲ ਦੀ ਪਹਿਲੀ ਤਿਮਾਹੀ ’ਚ ਚੰਗੇ ਨਤੀਜੇ ਅਤੇ ਲੰਬੇ ਸਮੇਂ ’ਚ ਸਕਾਰਾਤਮਕ ਆਮਦਨ ਵਾਧੇ ਦਾ ਰੁਖ਼ ਭਾਰਤੀ ਸ਼ੇਅਰਾਂ ’ਚ ਐੱਫ. ਪੀ. ਆਈ. ਦੀ ਰੁਚੀ ਵਧਣ ਦੀ ਵਜ੍ਹਾ ਹੈ।


author

Harinder Kaur

Content Editor

Related News